ਹੋਸ਼ੇਆ 7

ਜਦੋਂ ਉਹ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ ਸੁੱਟਾਂਗਾ। ਮੈਂ ਉਨ੍ਹਾਂ ਨੂੰ ਅਕਾਸ਼ ਦੇ ਪੰਛੀਆਂ ਵਾਂਗ ਹੇਠਾਂ ਸੁੱਟ ਦਿਆਂਗਾ। ਜਦੋਂ ਮੈਂ ਉਨ੍ਹਾਂ ਨੂੰ ਇਕੱਠੇ ਹੁੰਦੇ ਸੁਣਦਾ ਹਾਂ, ਮੈਂ ਉਨ੍ਹਾਂ ਨੂੰ ਫੜ ਲਵਾਂਗਾ।

Hosea 7:12 (UKJV) When they shall go, I will spread my net upon them; I will bring them down as the fowls of the heaven; I will chastise them, as their congregation has heard.

10ਇਸਰਾਏਲ ਦਾ ਹੰਕਾਰ ਉਸ ਦੇ ਵਿਰੁੱਧ ਗਵਾਹੀ ਦਿੰਦਾ ਹੈ, ਪਰ ਇਸ ਸਭ ਦੇ ਬਾਵਜੂਦ, ਉਹ ਨਾ ਆਪਣੇ ਪਰਮੇਸ਼ਵਰ ਵੱਲ ਮੁੜਦਾ ਹੈ, ਅਤੇ ਨਾ ਹੀ ਉਸ ਨੂੰ ਲੱਭਦਾ ਹੈ।

11“ਇਫ਼ਰਾਈਮ ਘੁੱਗੀ ਵਰਗਾ ਹੈ, ਅਸਾਨੀ ਨਾਲ ਧੋਖਾ ਦਿੱਤਾ ਜਾਂਦਾ ਹੈ ਅਤੇ ਮੂਰਖ ਹੁੰਦਾ ਹੈ। ਹੁਣ ਉਨ੍ਹਾਂ ਨੇ ਮਿਸਰ ਨੂੰ ਮਦਦ ਲਈ ਪੁਕਾਰਿਆ, ਹੁਣ ਅੱਸ਼ੂਰ ਵੱਲ ਮੁੜ ਰਿਹਾ ਹੈ।

12ਜਦੋਂ ਉਹ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ ਸੁੱਟਾਂਗਾ। ਮੈਂ ਉਨ੍ਹਾਂ ਨੂੰ ਅਕਾਸ਼ ਦੇ ਪੰਛੀਆਂ ਵਾਂਗ ਹੇਠਾਂ ਸੁੱਟ ਦਿਆਂਗਾ। ਜਦੋਂ ਮੈਂ ਉਨ੍ਹਾਂ ਨੂੰ ਇਕੱਠੇ ਹੁੰਦੇ ਸੁਣਦਾ ਹਾਂ, ਮੈਂ ਉਨ੍ਹਾਂ ਨੂੰ ਫੜ ਲਵਾਂਗਾ।

13ਉਨ੍ਹਾਂ ਉੱਤੇ ਹਾਏ, ਕਿਉਂ ਜੋ ਉਹ ਮੇਰੇ ਤੋਂ ਭਟਕ ਗਏ ਹਨ! ਉਹਨਾਂ ਦਾ ਨਾਸ ਹੋਵੇ, ਕਿਉਂ ਜੋ ਓਹ ਮੇਰੇ ਵਿਰੁੱਧ ਹੋ ਗਏ ਹਨ! ਮੈਂ ਉਨ੍ਹਾਂ ਨੂੰ ਛੁਡਾਉਣਾ ਚਾਹੁੰਦਾ ਹਾਂ, ਪਰ ਉਹ ਮੇਰੇ ਬਾਰੇ ਝੂਠ ਬੋਲਦੇ ਹਨ।

14ਉਹ ਆਪਣੇ ਦਿਲੋਂ ਮੈਨੂੰ ਨਹੀਂ ਪੁਕਾਰਦੇ, ਸਗੋਂ ਆਪਣੇ ਬਿਸਤਰੇ ਉੱਤੇ ਵਿਰਲਾਪ ਕਰਦੇ ਹਨ। ਉਹ ਆਪਣੇ ਦੇਵਤਿਆਂ ਨੂੰ ਅੰਨ ਅਤੇ ਨਵੀਂ ਮੈ ਲਈ ਬੇਨਤੀ ਕਰਦੇ ਹੋਏ, ਆਪਣੇ ਆਪ ਨੂੰ ਕੱਟਦੇ ਹਨ, ਪਰ ਉਹ ਮੇਰੇ ਤੋਂ ਮੂੰਹ ਮੋੜ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.