12ਜਦੋਂ ਉਹ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ ਸੁੱਟਾਂਗਾ। ਮੈਂ ਉਨ੍ਹਾਂ ਨੂੰ ਅਕਾਸ਼ ਦੇ ਪੰਛੀਆਂ ਵਾਂਗ ਹੇਠਾਂ ਸੁੱਟ ਦਿਆਂਗਾ। ਜਦੋਂ ਮੈਂ ਉਨ੍ਹਾਂ ਨੂੰ ਇਕੱਠੇ ਹੁੰਦੇ ਸੁਣਦਾ ਹਾਂ, ਮੈਂ ਉਨ੍ਹਾਂ ਨੂੰ ਫੜ ਲਵਾਂਗਾ।
13ਉਨ੍ਹਾਂ ਉੱਤੇ ਹਾਏ, ਕਿਉਂ ਜੋ ਉਹ ਮੇਰੇ ਤੋਂ ਭਟਕ ਗਏ ਹਨ! ਉਹਨਾਂ ਦਾ ਨਾਸ ਹੋਵੇ, ਕਿਉਂ ਜੋ ਓਹ ਮੇਰੇ ਵਿਰੁੱਧ ਹੋ ਗਏ ਹਨ! ਮੈਂ ਉਨ੍ਹਾਂ ਨੂੰ ਛੁਡਾਉਣਾ ਚਾਹੁੰਦਾ ਹਾਂ, ਪਰ ਉਹ ਮੇਰੇ ਬਾਰੇ ਝੂਠ ਬੋਲਦੇ ਹਨ।
14ਉਹ ਆਪਣੇ ਦਿਲੋਂ ਮੈਨੂੰ ਨਹੀਂ ਪੁਕਾਰਦੇ, ਸਗੋਂ ਆਪਣੇ ਬਿਸਤਰੇ ਉੱਤੇ ਵਿਰਲਾਪ ਕਰਦੇ ਹਨ। ਉਹ ਆਪਣੇ ਦੇਵਤਿਆਂ ਨੂੰ ਅੰਨ ਅਤੇ ਨਵੀਂ ਮੈ ਲਈ ਬੇਨਤੀ ਕਰਦੇ ਹੋਏ, ਆਪਣੇ ਆਪ ਨੂੰ ਕੱਟਦੇ ਹਨ, ਪਰ ਉਹ ਮੇਰੇ ਤੋਂ ਮੂੰਹ ਮੋੜ ਲੈਂਦੇ ਹਨ।
15ਮੈਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੀਆਂ ਬਾਹਾਂ ਨੂੰ ਮਜ਼ਬੂਤ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਿਆਈ ਦੀ ਸਾਜ਼ਿਸ਼ ਰਚਦੇ ਹਨ।
16ਉਹ ਅੱਤ ਮਹਾਨ ਵੱਲ ਨਹੀਂ ਮੁੜਦੇ। ਉਹ ਇੱਕ ਨੁਕਸਦਾਰ ਕਮਾਨ ਵਾਂਗ ਹਨ। ਉਨ੍ਹਾਂ ਦੇ ਬੇਰਹਿਮ ਸ਼ਬਦਾਂ ਦੇ ਕਾਰਨ ਉਨ੍ਹਾਂ ਦੇ ਆਗੂ ਤਲਵਾਰ ਨਾਲ ਡਿੱਗਣਗੇ। ਇਸ ਲਈ ਮਿਸਰ ਦੇਸ਼ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇਗਾ।