5ਤੁਸੀਂ ਆਪਣੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨ, ਯਾਹਵੇਹ ਦੇ ਤਿਉਹਾਰ ਦੇ ਦਿਨ ਕੀ ਕਰੋਗੇ?
6ਭਾਵੇਂ ਉਹ ਨਾਸ਼ ਤੋਂ ਬਚ ਨਿਕਲਣ, ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੈਮਫ਼ਿਸ ਉਨ੍ਹਾਂ ਨੂੰ ਦਫ਼ਨਾਉਣਗੇ। ਕੰਡਿਆਲੀਆਂ ਝਾੜੀਆਂ ਉਹਨਾਂ ਦੀਆਂ ਚਾਂਦੀ ਦੀਆਂ ਵਸਤੂਆਂ ਨੂੰ ਖੋਹ ਲੈਣਗੀਆਂ, ਅਤੇ ਉਨ੍ਹਾਂ ਦੇ ਤੰਬੂਆਂ ਉੱਤੇ ਕੰਡੇ ਉੱਗਣਗੇ।
7ਸਜ਼ਾ ਦੇ ਦਿਨ ਆ ਰਹੇ ਹਨ, ਲੇਖੇ ਦੇ ਦਿਨ ਨੇੜੇ ਹਨ। ਇਸਰਾਏਲ ਨੂੰ ਇਹ ਜਾਣ ਦਿਓ। ਕਿਉਂਕਿ ਤੁਹਾਡੇ ਪਾਪ ਬਹੁਤ ਹਨ ਅਤੇ ਤੁਹਾਡੀ ਦੁਸ਼ਮਣੀ ਬਹੁਤ ਵੱਡੀ ਹੈ, ਨਬੀ ਨੂੰ ਮੂਰਖ, ਅਤੇ ਆਤਮਾ ਦੁਆਰਾ ਪ੍ਰੇਰਿਤ ਵਿਅਕਤੀ ਨੂੰ ਪਾਗਲ ਮੰਨਿਆ ਜਾਂਦਾ ਹੈ।
8ਨਬੀ ਅਤੇ ਮੇਰੇ ਪਰਮੇਸ਼ਵਰ ਇਫ਼ਰਾਈਮ ਦੇ ਰਾਖੇ ਹਨ, ਤਾਂ ਵੀ ਉਹ ਦੇ ਸਾਰੇ ਰਾਹਾਂ ਵਿੱਚ ਫੰਦੇ ਉਸ ਦੀ ਉਡੀਕ ਕਰਦੇ ਹਨ, ਅਤੇ ਉਸ ਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ ਹੈ।
9ਉਹ ਭ੍ਰਿਸ਼ਟਾਚਾਰ ਵਿੱਚ ਡੂੰਘੇ ਡੁੱਬ ਗਏ ਹਨ, ਜਿਵੇਂ ਗਿਬਆਹ ਦੇ ਦਿਨਾਂ ਵਿੱਚ ਸੀ। ਪਰਮੇਸ਼ਵਰ ਉਨ੍ਹਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ, ਅਤੇ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਸਜ਼ਾ ਦੇਵੇਗਾ।