ਹੋਸ਼ੇਆ 9

ਨਬੀ ਅਤੇ ਮੇਰੇ ਪਰਮੇਸ਼ਵਰ ਇਫ਼ਰਾਈਮ ਦੇ ਰਾਖੇ ਹਨ, ਤਾਂ ਵੀ ਉਹ ਦੇ ਸਾਰੇ ਰਾਹਾਂ ਵਿੱਚ ਫੰਦੇ ਉਸ ਦੀ ਉਡੀਕ ਕਰਦੇ ਹਨ, ਅਤੇ ਉਸ ਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ ਹੈ।

Hosea 9:8 (UKJV) The watchman of Ephraim was with my God: but the prophet is a snare of a fowler in all his ways, and hatred in the house of his God.

6ਭਾਵੇਂ ਉਹ ਨਾਸ਼ ਤੋਂ ਬਚ ਨਿਕਲਣ, ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੈਮਫ਼ਿਸ ਉਨ੍ਹਾਂ ਨੂੰ ਦਫ਼ਨਾਉਣਗੇ। ਕੰਡਿਆਲੀਆਂ ਝਾੜੀਆਂ ਉਹਨਾਂ ਦੀਆਂ ਚਾਂਦੀ ਦੀਆਂ ਵਸਤੂਆਂ ਨੂੰ ਖੋਹ ਲੈਣਗੀਆਂ, ਅਤੇ ਉਨ੍ਹਾਂ ਦੇ ਤੰਬੂਆਂ ਉੱਤੇ ਕੰਡੇ ਉੱਗਣਗੇ।

7ਸਜ਼ਾ ਦੇ ਦਿਨ ਆ ਰਹੇ ਹਨ, ਲੇਖੇ ਦੇ ਦਿਨ ਨੇੜੇ ਹਨ। ਇਸਰਾਏਲ ਨੂੰ ਇਹ ਜਾਣ ਦਿਓ। ਕਿਉਂਕਿ ਤੁਹਾਡੇ ਪਾਪ ਬਹੁਤ ਹਨ ਅਤੇ ਤੁਹਾਡੀ ਦੁਸ਼ਮਣੀ ਬਹੁਤ ਵੱਡੀ ਹੈ, ਨਬੀ ਨੂੰ ਮੂਰਖ, ਅਤੇ ਆਤਮਾ ਦੁਆਰਾ ਪ੍ਰੇਰਿਤ ਵਿਅਕਤੀ ਨੂੰ ਪਾਗਲ ਮੰਨਿਆ ਜਾਂਦਾ ਹੈ।

8ਨਬੀ ਅਤੇ ਮੇਰੇ ਪਰਮੇਸ਼ਵਰ ਇਫ਼ਰਾਈਮ ਦੇ ਰਾਖੇ ਹਨ, ਤਾਂ ਵੀ ਉਹ ਦੇ ਸਾਰੇ ਰਾਹਾਂ ਵਿੱਚ ਫੰਦੇ ਉਸ ਦੀ ਉਡੀਕ ਕਰਦੇ ਹਨ, ਅਤੇ ਉਸ ਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ ਹੈ।

9ਉਹ ਭ੍ਰਿਸ਼ਟਾਚਾਰ ਵਿੱਚ ਡੂੰਘੇ ਡੁੱਬ ਗਏ ਹਨ, ਜਿਵੇਂ ਗਿਬਆਹ ਦੇ ਦਿਨਾਂ ਵਿੱਚ ਸੀ। ਪਰਮੇਸ਼ਵਰ ਉਨ੍ਹਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ, ਅਤੇ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਸਜ਼ਾ ਦੇਵੇਗਾ।

10“ਜਦੋਂ ਮੈਂ ਇਸਰਾਏਲ ਨੂੰ ਲੱਭਿਆ, ਇਹ ਮਾਰੂਥਲ ਵਿੱਚ ਅੰਗੂਰ ਲੱਭਣ ਵਰਗਾ ਸੀ; ਜਦੋਂ ਮੈਂ ਤੁਹਾਡੇ ਪੁਰਖਿਆਂ ਨੂੰ ਦੇਖਿਆ, ਇਹ ਹੰਜੀਰ ਦੇ ਰੁੱਖ ਉੱਤੇ ਸ਼ੁਰੂਆਤੀ ਫਲ ਦੇਖਣ ਵਰਗਾ ਸੀ। ਪਰ ਜਦੋਂ ਉਹ ਬਆਲ ਪਓਰ ਕੋਲ ਆਏ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਸ਼ਰਮਨਾਕ ਮੂਰਤੀ ਲਈ ਅਰਪਿਤ ਕੀਤਾ ਅਤੇ ਜਿਸ ਚੀਜ਼ ਨੂੰ ਉਹ ਪਿਆਰ ਕਰਦੇ ਸਨ, ਉਹੋ ਜਿਹੇ ਘਟੀਆ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.