ਹੋਸ਼ੇਆ 9

“ਜਦੋਂ ਮੈਂ ਇਸਰਾਏਲ ਨੂੰ ਲੱਭਿਆ, ਇਹ ਮਾਰੂਥਲ ਵਿੱਚ ਅੰਗੂਰ ਲੱਭਣ ਵਰਗਾ ਸੀ; ਜਦੋਂ ਮੈਂ ਤੁਹਾਡੇ ਪੁਰਖਿਆਂ ਨੂੰ ਦੇਖਿਆ, ਇਹ ਹੰਜੀਰ ਦੇ ਰੁੱਖ ਉੱਤੇ ਸ਼ੁਰੂਆਤੀ ਫਲ ਦੇਖਣ ਵਰਗਾ ਸੀ। ਪਰ ਜਦੋਂ ਉਹ ਬਆਲ ਪਓਰ ਕੋਲ ਆਏ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਸ਼ਰਮਨਾਕ ਮੂਰਤੀ ਲਈ ਅਰਪਿਤ ਕੀਤਾ ਅਤੇ ਜਿਸ ਚੀਜ਼ ਨੂੰ ਉਹ ਪਿਆਰ ਕਰਦੇ ਸਨ, ਉਹੋ ਜਿਹੇ ਘਟੀਆ ਹੋ ਗਏ।

Hosea 9:10 (UKJV) I found Israel like grapes in the wilderness; I saw your fathers as the first-fruits in the fig tree at her first time: but they went to Baalpeor, and separated themselves unto that shame; and their abominations were according as they loved.

8ਨਬੀ ਅਤੇ ਮੇਰੇ ਪਰਮੇਸ਼ਵਰ ਇਫ਼ਰਾਈਮ ਦੇ ਰਾਖੇ ਹਨ, ਤਾਂ ਵੀ ਉਹ ਦੇ ਸਾਰੇ ਰਾਹਾਂ ਵਿੱਚ ਫੰਦੇ ਉਸ ਦੀ ਉਡੀਕ ਕਰਦੇ ਹਨ, ਅਤੇ ਉਸ ਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ ਹੈ।

9ਉਹ ਭ੍ਰਿਸ਼ਟਾਚਾਰ ਵਿੱਚ ਡੂੰਘੇ ਡੁੱਬ ਗਏ ਹਨ, ਜਿਵੇਂ ਗਿਬਆਹ ਦੇ ਦਿਨਾਂ ਵਿੱਚ ਸੀ। ਪਰਮੇਸ਼ਵਰ ਉਨ੍ਹਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ, ਅਤੇ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਸਜ਼ਾ ਦੇਵੇਗਾ।

10“ਜਦੋਂ ਮੈਂ ਇਸਰਾਏਲ ਨੂੰ ਲੱਭਿਆ, ਇਹ ਮਾਰੂਥਲ ਵਿੱਚ ਅੰਗੂਰ ਲੱਭਣ ਵਰਗਾ ਸੀ; ਜਦੋਂ ਮੈਂ ਤੁਹਾਡੇ ਪੁਰਖਿਆਂ ਨੂੰ ਦੇਖਿਆ, ਇਹ ਹੰਜੀਰ ਦੇ ਰੁੱਖ ਉੱਤੇ ਸ਼ੁਰੂਆਤੀ ਫਲ ਦੇਖਣ ਵਰਗਾ ਸੀ। ਪਰ ਜਦੋਂ ਉਹ ਬਆਲ ਪਓਰ ਕੋਲ ਆਏ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਸ਼ਰਮਨਾਕ ਮੂਰਤੀ ਲਈ ਅਰਪਿਤ ਕੀਤਾ ਅਤੇ ਜਿਸ ਚੀਜ਼ ਨੂੰ ਉਹ ਪਿਆਰ ਕਰਦੇ ਸਨ, ਉਹੋ ਜਿਹੇ ਘਟੀਆ ਹੋ ਗਏ।

11ਇਫ਼ਰਾਈਮ ਦਾ ਪਰਤਾਪ ਪੰਛੀ ਵਾਂਗ ਉੱਡ ਜਾਵੇਗਾ, ਨਾ ਕੋਈ ਜੰਮੇਗਾ, ਨਾ ਕੋਈ ਗਰਭਵਤੀ ਹੋਵੇਗੀ ਅਤੇ ਨਾ ਕੋਈ ਗਰਭ ਧਾਰਨ ਕਰੇਗਾ।

12ਭਾਵੇਂ ਉਹ ਬੱਚੇ ਪਾਲਦੇ ਹਨ, ਮੈਂ ਉਨ੍ਹਾਂ ਨੂੰ ਹਰ ਇੱਕ ਤੋਂ ਦੁਖੀ ਕਰਾਂਗਾ। ਉਨ੍ਹਾਂ ਉੱਤੇ ਹਾਏ ਜਦੋਂ ਮੈਂ ਉਨ੍ਹਾਂ ਤੋਂ ਮੂੰਹ ਮੋੜਾਂਗਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.