ਯਸ਼ਾਯਾਹ 1

ਵੇਖੋ, ਵਫ਼ਾਦਾਰ ਸ਼ਹਿਰ ਕਿਵੇਂ ਵੇਸਵਾ ਬਣ ਗਿਆ ਹੈ! ਉਹ ਇੱਕ ਵਾਰ ਨਿਆਂ ਨਾਲ ਭਰਪੂਰ ਸੀ; ਉਸ ਵਿੱਚ ਧਰਮ ਵੱਸਦਾ ਸੀ, ਪਰ ਹੁਣ ਕਾਤਲ!

Isaiah 1:21 (UKJV) How is the faithful city become an harlot! it was full of judgment; righteousness lodged in it; but now murderers.

19ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ, ਤੁਸੀਂ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓਗੇ;

20ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ, ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ।” ਕਿਉਂਕਿ ਇਹ ਯਾਹਵੇਹ ਦੇ ਮੂੰਹ ਦਾ ਬੋਲ ਹੈ।

21ਵੇਖੋ, ਵਫ਼ਾਦਾਰ ਸ਼ਹਿਰ ਕਿਵੇਂ ਵੇਸਵਾ ਬਣ ਗਿਆ ਹੈ! ਉਹ ਇੱਕ ਵਾਰ ਨਿਆਂ ਨਾਲ ਭਰਪੂਰ ਸੀ; ਉਸ ਵਿੱਚ ਧਰਮ ਵੱਸਦਾ ਸੀ, ਪਰ ਹੁਣ ਕਾਤਲ!

22ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਦਾਖ਼ਰਸ ਵਿੱਚ ਪਾਣੀ ਮਿਲਿਆ ਹੋਇਆ ਹੈ

23ਤੇਰੇ ਹਾਕਮ ਜ਼ਿੱਦੀ, ਚੋਰਾਂ ਦੇ ਸਾਥੀ ਹਨ। ਉਹ ਸਾਰੇ ਰਿਸ਼ਵਤ ਨੂੰ ਪਸੰਦ ਕਰਦੇ ਹਨ ਅਤੇ ਤੋਹਫ਼ਿਆਂ ਦਾ ਪਿੱਛਾ ਕਰਦੇ ਹਨ। ਉਹ ਯਤੀਮ ਦਾ ਨਿਆਂ ਨਹੀਂ ਕਰਦੇ; ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.