18“ਆਓ, ਹੁਣ ਅਸੀਂ ਇਸ ਮਾਮਲੇ ਨੂੰ ਸੁਲਝਾਉਂਦੇ ਹਾਂ,” ਯਾਹਵੇਹ ਕਹਿੰਦਾ ਹੈ। “ਭਾਵੇਂ ਤੁਹਾਡੇ ਪਾਪ ਲਾਲ ਰੰਗ ਵਰਗੇ ਹਨ, ਉਹ ਬਰਫ਼ ਵਾਂਗ ਚਿੱਟੇ ਹੋਣਗੇ; ਭਾਵੇਂ ਉਹ ਲਾਲ ਰੰਗ ਦੇ ਹਨ, ਉਹ ਉੱਨ ਵਰਗੇ ਹੋਣਗੇ।
19ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ, ਤੁਸੀਂ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓਗੇ;
20ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ, ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ।” ਕਿਉਂਕਿ ਇਹ ਯਾਹਵੇਹ ਦੇ ਮੂੰਹ ਦਾ ਬੋਲ ਹੈ।
21ਵੇਖੋ, ਵਫ਼ਾਦਾਰ ਸ਼ਹਿਰ ਕਿਵੇਂ ਵੇਸਵਾ ਬਣ ਗਿਆ ਹੈ! ਉਹ ਇੱਕ ਵਾਰ ਨਿਆਂ ਨਾਲ ਭਰਪੂਰ ਸੀ; ਉਸ ਵਿੱਚ ਧਰਮ ਵੱਸਦਾ ਸੀ, ਪਰ ਹੁਣ ਕਾਤਲ!
22ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਦਾਖ਼ਰਸ ਵਿੱਚ ਪਾਣੀ ਮਿਲਿਆ ਹੋਇਆ ਹੈ