ਯਸ਼ਾਯਾਹ 10

ਕੀ ਕੁਹਾੜਾ ਉਸ ਵਿਅਕਤੀ ਦੇ ਵਿਰੁੱਧ ਆਕੜਦਾ ਹੈ ਜੋ ਇਸਨੂੰ ਚਲਾਉਂਦਾ ਹੈ, ਜਾਂ ਆਰਾ ਉਸ ਨੂੰ ਵਰਤਣ ਵਾਲੇ ਉੱਤੇ ਸ਼ੇਖੀ ਮਾਰਦਾ ਹੈ? ਜਿਵੇਂ ਕੋਈ ਡੰਡਾ ਉਸ ਵਿਅਕਤੀ ਨੂੰ ਫੜਾਉਂਦਾ ਹੈ ਜੋ ਉਸ ਨੂੰ ਚੁੱਕਦਾ ਹੈ, ਜਾਂ ਇੱਕ ਡੰਡਾ ਉਸ ਨੂੰ ਮਾਰਦਾ ਹੈ ਜੋ ਲੱਕੜ ਨਹੀਂ ਹੈ!

Isaiah 10:15 (UKJV) Shall the axe boast itself against him that hews therewith? or shall the saw magnify itself against him that shakes it? as if the rod should shake itself against them that lift it up, or as if the staff should lift up itself, as if it were no wood.

13ਕਿਉਂ ਜੋ ਉਹ ਆਖਦਾ ਹੈ, “ ‘ਮੈਂ ਇਹ ਆਪਣੇ ਹੱਥ ਦੇ ਬਲ ਨਾਲ ਕੀਤਾ, ਅਤੇ ਆਪਣੀ ਬੁੱਧੀ ਨਾਲ, ਕਿਉਂਕਿ ਮੇਰੇ ਕੋਲ ਸਮਝ ਹੈ। ਮੈਂ ਕੌਮਾਂ ਦੀਆਂ ਹੱਦਾਂ ਮਿਟਾ ਦਿੱਤੀਆਂ, ਮੈਂ ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਏ। ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ।

14ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਂਵੇਂ ਲੱਭ ਲਿਆ ਹੈ, ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ। ਜਿਵੇਂ ਲੋਕ ਛੱਡੇ ਹੋਏ ਆਂਡੇ ਸਮੇਟਦੇ ਹਨ, ਇਸੇ ਤਰ੍ਹਾਂ ਮੈਂ ਸਾਰੇ ਦੇਸ਼ਾਂ ਨੂੰ ਸਮੇਟ ਲਿਆ; ਕਿਸੇ ਨੇ ਖੰਭ ਨਹੀਂ ਫੜ੍ਹਿਆ, ਨਾ ਚੀ-ਚੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ ਹੈ।’ ”

15ਕੀ ਕੁਹਾੜਾ ਉਸ ਵਿਅਕਤੀ ਦੇ ਵਿਰੁੱਧ ਆਕੜਦਾ ਹੈ ਜੋ ਇਸਨੂੰ ਚਲਾਉਂਦਾ ਹੈ, ਜਾਂ ਆਰਾ ਉਸ ਨੂੰ ਵਰਤਣ ਵਾਲੇ ਉੱਤੇ ਸ਼ੇਖੀ ਮਾਰਦਾ ਹੈ? ਜਿਵੇਂ ਕੋਈ ਡੰਡਾ ਉਸ ਵਿਅਕਤੀ ਨੂੰ ਫੜਾਉਂਦਾ ਹੈ ਜੋ ਉਸ ਨੂੰ ਚੁੱਕਦਾ ਹੈ, ਜਾਂ ਇੱਕ ਡੰਡਾ ਉਸ ਨੂੰ ਮਾਰਦਾ ਹੈ ਜੋ ਲੱਕੜ ਨਹੀਂ ਹੈ!

16ਇਸ ਲਈ, ਪ੍ਰਭੂ, ਯਾਹਵੇਹ ਸਰਵਸ਼ਕਤੀਮਾਨ, ਆਪਣੇ ਤਕੜੇ ਯੋਧਿਆਂ ਉੱਤੇ ਨਿਰਬਲ ਕਰਨ ਵਾਲੀ ਬਿਮਾਰੀ ਭੇਜੇਗਾ। ਅਤੇ ਉਹ ਦੇ ਤੇਜ ਦੇ ਹੇਠਾਂ ਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ।

17ਇਸਰਾਏਲ ਦਾ ਚਾਨਣ ਅੱਗ ਬਣ ਜਾਵੇਗਾ, ਉਨ੍ਹਾਂ ਦਾ ਪਵਿੱਤਰ ਪੁਰਖ ਇੱਕ ਲਾਟ ਬਣ ਜਾਵੇਗਾ। ਇੱਕ ਹੀ ਦਿਨ ਵਿੱਚ ਉਹ ਉਸ ਦੇ ਕੰਡਿਆਂ ਅਤੇ ਝਾੜੀਆਂ ਨੂੰ ਸਾੜ ਕੇ ਭਸਮ ਕਰ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.