ਯਸ਼ਾਯਾਹ 11

ਇਫ਼ਰਾਈਮ ਦੀ ਈਰਖਾ ਮਿਟ ਜਾਵੇਗੀ, ਅਤੇ ਯਹੂਦਾਹ ਦੇ ਵੈਰੀ ਨਸ਼ਟ ਹੋ ਜਾਣਗੇ। ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ, ਨਾ ਯਹੂਦਾਹ ਇਫ਼ਰਾਈਮ ਨਾਲ ਵੈਰ ਕਰੇਗਾ।

Isaiah 11:13 (UKJV) The envy also of Ephraim shall depart, and the adversaries of Judah shall be cut off: Ephraim shall not envy Judah, and Judah shall not vex Ephraim.

11ਉਸ ਦਿਨ ਯਾਹਵੇਹ ਦੂਸਰੀ ਵਾਰੀ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੁੱਲ ਲੈ ਕੇ ਛੁਡਾਵੇਗਾ।

12ਉਹ ਕੌਮਾਂ ਲਈ ਇੱਕ ਝੰਡਾ ਖੜ੍ਹਾ ਕਰੇਗਾ ਅਤੇ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰੇਗਾ। ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਾਰੇ ਕੋਨਿਆਂ ਤੋਂ ਇਕੱਠਾ ਕਰੇਗਾ।

13ਇਫ਼ਰਾਈਮ ਦੀ ਈਰਖਾ ਮਿਟ ਜਾਵੇਗੀ, ਅਤੇ ਯਹੂਦਾਹ ਦੇ ਵੈਰੀ ਨਸ਼ਟ ਹੋ ਜਾਣਗੇ। ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ, ਨਾ ਯਹੂਦਾਹ ਇਫ਼ਰਾਈਮ ਨਾਲ ਵੈਰ ਕਰੇਗਾ।

14ਪਰ ਉਹ ਪੱਛਮ ਵੱਲ ਫ਼ਲਿਸਤੀਆਂ ਦੇ ਮੋਢੇ ਉੱਤੇ ਝਪੱਟਾ ਮਾਰਨਗੇ, ਅਤੇ ਉਹ ਇਕੱਠੇ ਹੋ ਕੇ ਪੂਰਬੀਆਂ ਨੂੰ ਲੁੱਟ ਲੈਣਗੇ। ਉਹ ਅਦੋਮ ਅਤੇ ਮੋਆਬ ਨੂੰ ਆਪਣੇ ਅਧੀਨ ਕਰਨਗੇ, ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋਣਗੇ।

15ਯਾਹਵੇਹ ਮਿਸਰ ਦੇ ਸਮੁੰਦਰ ਦੀ ਖਾੜੀ ਨੂੰ ਸੁੱਕਾ ਦੇਵੇਗਾ; ਤੇਜ਼ ਹਵਾ ਨਾਲ ਉਹ ਫ਼ਰਾਤ ਦਰਿਆ ਉੱਤੇ ਆਪਣਾ ਹੱਥ ਝਾੜੇਗਾ। ਉਹ ਇਸ ਨੂੰ ਸੱਤ ਧਾਰਾਵਾਂ ਵਿੱਚ ਤੋੜ ਦੇਵੇਗਾ ਅਤੇ ਲੋਕ ਆਪਣੀਆਂ ਜੁੱਤੀਆਂ ਪਹਿਨੇ ਹੋਏ ਵੀ ਪਾਰ ਲੰਘ ਸਕਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.