8ਮਛੇਰੇ ਹਾਹਾਕਾਰ ਅਤੇ ਵਿਰਲਾਪ ਕਰਨਗੇ, ਉਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ, ਰੋਣਗੇ ਅਤੇ ਉਹ ਜਿਹੜੇ ਪਾਣੀਆਂ ਦੇ ਉੱਤੇ ਜਾਲ ਵਿਛਾਉਂਦੇ ਹਨ ਢਿੱਲੇ ਪੈ ਜਾਣਗੇ।
9ਮਹੀਨ ਕਤਾਨ ਦੇ ਕਾਰੀਗਰ, ਅਤੇ ਚਿੱਟੇ ਸੂਤ ਦੇ ਬੁਣਨ ਵਾਲਿਆਂ ਦੀ ਆਸ ਟੁੱਟ ਜਾਵੇਗੀ।
10ਕੱਪੜੇ ਪਹਿਨਣ ਵਾਲੇ ਉਦਾਸ ਹੋ ਜਾਣਗੇ, ਅਤੇ ਸਾਰੇ ਮਜ਼ਦੂਰ ਦਿਲੋਂ ਬਿਮਾਰ ਹੋਣਗੇ।
11ਸੋਆਨ ਦੇ ਅਧਿਕਾਰੀ ਮੂਰਖਾਂ ਤੋਂ ਬਿਨਾ ਹੋਰ ਕੁਝ ਨਹੀਂ ਹਨ। ਫ਼ਿਰਾਊਨ ਦੇ ਬੁੱਧੀਮਾਨ ਸਲਾਹਕਾਰ ਬੇਲੋੜੀ ਸਲਾਹ ਦਿੰਦੇ ਹਨ। ਤੁਸੀਂ ਫ਼ਿਰਾਊਨ ਨੂੰ ਕਿਵੇਂ ਕਹਿ ਸਕਦੇ ਹੋ, “ਮੈਂ ਬੁੱਧਵਾਨਾਂ ਵਿੱਚੋਂ ਇੱਕ ਹਾਂ, ਪ੍ਰਾਚੀਨ ਦੇ ਰਾਜਿਆਂ ਦਾ ਚੇਲਾ ਹਾਂ”?
12ਤੁਹਾਡੇ ਬੁੱਧਵਾਨ ਹੁਣ ਕਿੱਥੇ ਹਨ? ਉਹ ਤੁਹਾਨੂੰ ਦਿਖਾਉਣ ਅਤੇ ਦੱਸ ਦੇਣ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮਿਸਰ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ।