ਯਸ਼ਾਯਾਹ 19

ਤੁਹਾਡੇ ਬੁੱਧਵਾਨ ਹੁਣ ਕਿੱਥੇ ਹਨ? ਉਹ ਤੁਹਾਨੂੰ ਦਿਖਾਉਣ ਅਤੇ ਦੱਸ ਦੇਣ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮਿਸਰ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ।

Isaiah 19:12 (UKJV) Where are they? where are your wise men? and let them tell you now, and let them know what the LORD of hosts has purposed upon Egypt.

10ਕੱਪੜੇ ਪਹਿਨਣ ਵਾਲੇ ਉਦਾਸ ਹੋ ਜਾਣਗੇ, ਅਤੇ ਸਾਰੇ ਮਜ਼ਦੂਰ ਦਿਲੋਂ ਬਿਮਾਰ ਹੋਣਗੇ।

11ਸੋਆਨ ਦੇ ਅਧਿਕਾਰੀ ਮੂਰਖਾਂ ਤੋਂ ਬਿਨਾ ਹੋਰ ਕੁਝ ਨਹੀਂ ਹਨ। ਫ਼ਿਰਾਊਨ ਦੇ ਬੁੱਧੀਮਾਨ ਸਲਾਹਕਾਰ ਬੇਲੋੜੀ ਸਲਾਹ ਦਿੰਦੇ ਹਨ। ਤੁਸੀਂ ਫ਼ਿਰਾਊਨ ਨੂੰ ਕਿਵੇਂ ਕਹਿ ਸਕਦੇ ਹੋ, “ਮੈਂ ਬੁੱਧਵਾਨਾਂ ਵਿੱਚੋਂ ਇੱਕ ਹਾਂ, ਪ੍ਰਾਚੀਨ ਦੇ ਰਾਜਿਆਂ ਦਾ ਚੇਲਾ ਹਾਂ”?

12ਤੁਹਾਡੇ ਬੁੱਧਵਾਨ ਹੁਣ ਕਿੱਥੇ ਹਨ? ਉਹ ਤੁਹਾਨੂੰ ਦਿਖਾਉਣ ਅਤੇ ਦੱਸ ਦੇਣ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮਿਸਰ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ।

13ਸੋਆਨ ਦੇ ਅਧਿਕਾਰੀ ਮੂਰਖ ਬਣ ਗਏ ਹਨ, ਨੋਫ਼ ਸ਼ਹਿਰ ਦੇ ਆਗੂ ਧੋਖਾ ਖਾ ਗਏ ਹਨ। ਉਸ ਦੇ ਲੋਕਾਂ ਦੇ ਖੂੰਜੇ ਦੇ ਪੱਥਰਾਂ ਨੇ ਮਿਸਰ ਨੂੰ ਕੁਰਾਹੇ ਪਾ ਦਿੱਤਾ ਹੈ।

14ਯਾਹਵੇਹ ਨੇ ਉਨ੍ਹਾਂ ਵਿੱਚ ਇੱਕ ਚੱਕਰ ਆਉਣ ਦੀ ਆਤਮਾ ਪਾਈ ਹੈ; ਉਹ ਮਿਸਰ ਨੂੰ ਉਸ ਦੇ ਸਾਰੇ ਕੰਮਾਂ ਵਿੱਚ ਡਗਮਗਾ ਦਿੰਦੇ ਹਨ, ਜਿਵੇਂ ਇੱਕ ਸ਼ਰਾਬੀ ਆਪਣੀ ਉਲਟੀ ਵਿੱਚ ਘੁੰਮਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.