ਯਸ਼ਾਯਾਹ 19

ਯਾਹਵੇਹ ਨੇ ਉਨ੍ਹਾਂ ਵਿੱਚ ਇੱਕ ਚੱਕਰ ਆਉਣ ਦੀ ਆਤਮਾ ਪਾਈ ਹੈ; ਉਹ ਮਿਸਰ ਨੂੰ ਉਸ ਦੇ ਸਾਰੇ ਕੰਮਾਂ ਵਿੱਚ ਡਗਮਗਾ ਦਿੰਦੇ ਹਨ, ਜਿਵੇਂ ਇੱਕ ਸ਼ਰਾਬੀ ਆਪਣੀ ਉਲਟੀ ਵਿੱਚ ਘੁੰਮਦਾ ਹੈ।

Isaiah 19:14 (UKJV) The LORD has mingled a perverse spirit in the midst thereof: and they have caused Egypt to go astray in every work thereof, as a drunken man staggers in his vomit.

12ਤੁਹਾਡੇ ਬੁੱਧਵਾਨ ਹੁਣ ਕਿੱਥੇ ਹਨ? ਉਹ ਤੁਹਾਨੂੰ ਦਿਖਾਉਣ ਅਤੇ ਦੱਸ ਦੇਣ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮਿਸਰ ਦੇ ਵਿਰੁੱਧ ਕੀ ਵਿਉਂਤ ਬਣਾਈ ਹੈ।

13ਸੋਆਨ ਦੇ ਅਧਿਕਾਰੀ ਮੂਰਖ ਬਣ ਗਏ ਹਨ, ਨੋਫ਼ ਸ਼ਹਿਰ ਦੇ ਆਗੂ ਧੋਖਾ ਖਾ ਗਏ ਹਨ। ਉਸ ਦੇ ਲੋਕਾਂ ਦੇ ਖੂੰਜੇ ਦੇ ਪੱਥਰਾਂ ਨੇ ਮਿਸਰ ਨੂੰ ਕੁਰਾਹੇ ਪਾ ਦਿੱਤਾ ਹੈ।

14ਯਾਹਵੇਹ ਨੇ ਉਨ੍ਹਾਂ ਵਿੱਚ ਇੱਕ ਚੱਕਰ ਆਉਣ ਦੀ ਆਤਮਾ ਪਾਈ ਹੈ; ਉਹ ਮਿਸਰ ਨੂੰ ਉਸ ਦੇ ਸਾਰੇ ਕੰਮਾਂ ਵਿੱਚ ਡਗਮਗਾ ਦਿੰਦੇ ਹਨ, ਜਿਵੇਂ ਇੱਕ ਸ਼ਰਾਬੀ ਆਪਣੀ ਉਲਟੀ ਵਿੱਚ ਘੁੰਮਦਾ ਹੈ।

15ਮਿਸਰ ਕੁਝ ਨਹੀਂ ਕਰ ਸਕਦਾ, ਸਿਰ ਜਾਂ ਪੂਛ, ਖਜ਼ੂਰ ਦੀ ਟਾਹਣੀ ਜਾਂ ਕਾਨਾ।

16ਉਸ ਦਿਨ ਮਿਸਰੀ ਕਮਜ਼ੋਰ ਹੋ ਜਾਣਗੇ। ਉਹ ਉੱਚੇ ਹੋਏ ਹੱਥ ਤੋਂ ਡਰ ਨਾਲ ਕੰਬਣਗੇ ਕਿ ਯਾਹਵੇਹ ਉਨ੍ਹਾਂ ਦੇ ਵਿਰੁੱਧ ਉਠਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.