ਯਸ਼ਾਯਾਹ 19

ਇਹ ਮਿਸਰ ਦੀ ਧਰਤੀ ਵਿੱਚ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਿਸ਼ਾਨ ਅਤੇ ਗਵਾਹ ਹੋਵੇਗਾ। ਜਦੋਂ ਉਹ ਆਪਣੇ ਜ਼ੁਲਮਾਂ ਦੇ ਕਾਰਨ ਯਾਹਵੇਹ ਨੂੰ ਪੁਕਾਰਨਗੇ, ਤਾਂ ਉਹ ਉਹਨਾਂ ਨੂੰ ਇੱਕ ਮੁਕਤੀਦਾਤਾ ਅਤੇ ਬਚਾਓ ਕਰਨ ਵਾਲਾ ਭੇਜੇਗਾ, ਅਤੇ ਉਹ ਉਹਨਾਂ ਨੂੰ ਬਚਾਵੇਗਾ।

Isaiah 19:20 (UKJV) And it shall be for a sign and for a witness unto the LORD of hosts in the land of Egypt: for they shall cry unto the LORD because of the oppressors, and he shall send them a saviour, and a great one, and he shall deliver them.

18ਉਸ ਦਿਨ ਮਿਸਰ ਦੇ ਪੰਜ ਸ਼ਹਿਰ ਕਨਾਨ ਦੀ ਭਾਸ਼ਾ ਬੋਲਣਗੇ ਅਤੇ ਯਾਹਵੇਹ ਸਰਬਸ਼ਕਤੀਮਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚੋਂ ਇੱਕ ਨੂੰ ਸੂਰਜ ਦਾ ਸ਼ਹਿਰ ਆਖਿਆ ਜਾਵੇਗਾ।

19ਉਸ ਦਿਨ ਮਿਸਰ ਦੇ ਵਿਚਕਾਰ ਯਾਹਵੇਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਾਹਵੇਹ ਲਈ ਇੱਕ ਥੰਮ੍ਹ ਹੋਵੇਗਾ।

20ਇਹ ਮਿਸਰ ਦੀ ਧਰਤੀ ਵਿੱਚ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਿਸ਼ਾਨ ਅਤੇ ਗਵਾਹ ਹੋਵੇਗਾ। ਜਦੋਂ ਉਹ ਆਪਣੇ ਜ਼ੁਲਮਾਂ ਦੇ ਕਾਰਨ ਯਾਹਵੇਹ ਨੂੰ ਪੁਕਾਰਨਗੇ, ਤਾਂ ਉਹ ਉਹਨਾਂ ਨੂੰ ਇੱਕ ਮੁਕਤੀਦਾਤਾ ਅਤੇ ਬਚਾਓ ਕਰਨ ਵਾਲਾ ਭੇਜੇਗਾ, ਅਤੇ ਉਹ ਉਹਨਾਂ ਨੂੰ ਬਚਾਵੇਗਾ।

21ਸੋ ਯਾਹਵੇਹ ਮਿਸਰੀਆਂ ਲਈ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਉਹ ਯਾਹਵੇਹ ਨੂੰ ਮੰਨਣਗੇ। ਉਹ ਬਲੀਆਂ ਅਤੇ ਅਨਾਜ ਦੀਆਂ ਭੇਟਾਂ ਨਾਲ ਪੂਜਾ ਕਰਨਗੇ; ਉਹ ਯਾਹਵੇਹ ਅੱਗੇ ਸੁੱਖਣਾ ਸੁੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਨਗੇ।

22ਯਾਹਵੇਹ ਮਿਸਰ ਦੇ ਲੋਕਾਂ ਨੂੰ ਇੱਕ ਮਹਾਂਮਾਰੀ ਨਾਲ ਮਾਰ ਦੇਵੇਗਾ; ਉਹ ਉਨ੍ਹਾਂ ਨੂੰ ਮਾਰ ਦੇਵੇਗਾ ਅਤੇ ਨਾਲੇ ਉਨ੍ਹਾਂ ਨੂੰ ਚੰਗਾ ਵੀ ਕਰੇਗਾ। ਉਹ ਯਾਹਵੇਹ ਵੱਲ ਮੁੜਨਗੇ, ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਦਾ ਜਵਾਬ ਦੇਵੇਗਾ ਅਤੇ ਉਨ੍ਹਾਂ ਨੂੰ ਚੰਗਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.