17ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸਰਬਸ਼ਕਤੀਮਾਨ ਯਾਹਵੇਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ।
18ਉਸ ਦਿਨ ਮਿਸਰ ਦੇ ਪੰਜ ਸ਼ਹਿਰ ਕਨਾਨ ਦੀ ਭਾਸ਼ਾ ਬੋਲਣਗੇ ਅਤੇ ਯਾਹਵੇਹ ਸਰਬਸ਼ਕਤੀਮਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚੋਂ ਇੱਕ ਨੂੰ ਸੂਰਜ ਦਾ ਸ਼ਹਿਰ ਆਖਿਆ ਜਾਵੇਗਾ।
19ਉਸ ਦਿਨ ਮਿਸਰ ਦੇ ਵਿਚਕਾਰ ਯਾਹਵੇਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਾਹਵੇਹ ਲਈ ਇੱਕ ਥੰਮ੍ਹ ਹੋਵੇਗਾ।
20ਇਹ ਮਿਸਰ ਦੀ ਧਰਤੀ ਵਿੱਚ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਿਸ਼ਾਨ ਅਤੇ ਗਵਾਹ ਹੋਵੇਗਾ। ਜਦੋਂ ਉਹ ਆਪਣੇ ਜ਼ੁਲਮਾਂ ਦੇ ਕਾਰਨ ਯਾਹਵੇਹ ਨੂੰ ਪੁਕਾਰਨਗੇ, ਤਾਂ ਉਹ ਉਹਨਾਂ ਨੂੰ ਇੱਕ ਮੁਕਤੀਦਾਤਾ ਅਤੇ ਬਚਾਓ ਕਰਨ ਵਾਲਾ ਭੇਜੇਗਾ, ਅਤੇ ਉਹ ਉਹਨਾਂ ਨੂੰ ਬਚਾਵੇਗਾ।
21ਸੋ ਯਾਹਵੇਹ ਮਿਸਰੀਆਂ ਲਈ ਆਪਣੇ ਆਪ ਨੂੰ ਪਰਗਟ ਕਰੇਗਾ ਅਤੇ ਉਸ ਦਿਨ ਉਹ ਯਾਹਵੇਹ ਨੂੰ ਮੰਨਣਗੇ। ਉਹ ਬਲੀਆਂ ਅਤੇ ਅਨਾਜ ਦੀਆਂ ਭੇਟਾਂ ਨਾਲ ਪੂਜਾ ਕਰਨਗੇ; ਉਹ ਯਾਹਵੇਹ ਅੱਗੇ ਸੁੱਖਣਾ ਸੁੱਖਣਗੇ ਅਤੇ ਉਨ੍ਹਾਂ ਨੂੰ ਪੂਰਾ ਵੀ ਕਰਨਗੇ।