15ਮਿਸਰ ਕੁਝ ਨਹੀਂ ਕਰ ਸਕਦਾ, ਸਿਰ ਜਾਂ ਪੂਛ, ਖਜ਼ੂਰ ਦੀ ਟਾਹਣੀ ਜਾਂ ਕਾਨਾ।
16ਉਸ ਦਿਨ ਮਿਸਰੀ ਕਮਜ਼ੋਰ ਹੋ ਜਾਣਗੇ। ਉਹ ਉੱਚੇ ਹੋਏ ਹੱਥ ਤੋਂ ਡਰ ਨਾਲ ਕੰਬਣਗੇ ਕਿ ਯਾਹਵੇਹ ਉਨ੍ਹਾਂ ਦੇ ਵਿਰੁੱਧ ਉਠਾਉਂਦਾ ਹੈ।
17ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਐਥੋਂ ਤੱਕ ਕਿ ਹਰੇਕ ਜਿਹੜਾ ਇਸ ਗੱਲ ਨੂੰ ਸੁਣੇਗਾ, ਉਹ ਸਰਬਸ਼ਕਤੀਮਾਨ ਯਾਹਵੇਹ ਦੀ ਯੋਜਨਾ ਦੇ ਕਾਰਨ ਜਿਹੜੀ ਉਸ ਨੇ ਉਨ੍ਹਾਂ ਦੇ ਵਿਰੁੱਧ ਬਣਾਈ ਹੈ, ਡਰੇਗਾ।
18ਉਸ ਦਿਨ ਮਿਸਰ ਦੇ ਪੰਜ ਸ਼ਹਿਰ ਕਨਾਨ ਦੀ ਭਾਸ਼ਾ ਬੋਲਣਗੇ ਅਤੇ ਯਾਹਵੇਹ ਸਰਬਸ਼ਕਤੀਮਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣਗੇ। ਉਨ੍ਹਾਂ ਵਿੱਚੋਂ ਇੱਕ ਨੂੰ ਸੂਰਜ ਦਾ ਸ਼ਹਿਰ ਆਖਿਆ ਜਾਵੇਗਾ।
19ਉਸ ਦਿਨ ਮਿਸਰ ਦੇ ਵਿਚਕਾਰ ਯਾਹਵੇਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਾਹਵੇਹ ਲਈ ਇੱਕ ਥੰਮ੍ਹ ਹੋਵੇਗਾ।