3ਮਿਸਰ ਦੇ ਲੋਕ ਹਾਰ ਜਾਣਗੇ, ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿਆਂਗਾ, ਉਹ ਮੂਰਤੀਆਂ ਅਤੇ ਮੁਰਦਿਆਂ ਦੀਆਂ ਆਤਮਾਵਾਂ, ਮਾਧਿਅਮਾਂ ਅਤੇ ਜਾਦੂਗਰਾਂ ਦੀ ਸਲਾਹ ਲੈਣਗੇ।
4ਮੈਂ ਮਿਸਰੀਆਂ ਨੂੰ ਇੱਕ ਜ਼ਾਲਮ ਮਾਲਕ ਦੇ ਹਵਾਲੇ ਕਰ ਦਿਆਂਗਾ, ਅਤੇ ਇੱਕ ਭਿਆਨਕ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ,” ਯਾਹਵੇਹ, ਸਰਬਸ਼ਕਤੀਮਾਨ ਦਾ ਵਾਕ ਹੈ।
5ਨਦੀ ਦੇ ਪਾਣੀ ਸੁੱਕ ਜਾਣਗੇ, ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ।
6ਨਹਿਰਾਂ ਵਿੱਚੋਂ ਬਦਬੂ ਆਵੇਗੀ; ਮਿਸਰ ਦੀਆਂ ਨਦੀਆਂ ਘੱਟਦੇ-ਘੱਟਦੇ ਸੁੱਕ ਜਾਣਗੀਆਂ, ਕਾਨੇ ਅਤੇ ਕਾਹਲੇ ਮੁਰਝਾ ਜਾਣਗੇ,
7ਨੀਲ ਦਰਿਆ ਉੱਤੇ, ਅਤੇ ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ, ਜੋ ਕੁਝ ਨੀਲ ਦਰਿਆ ਦੇ ਕੋਲ ਬੀਜਿਆ ਜਾਵੇ, ਉਹ ਸੁੱਕ ਜਾਵੇਗਾ, ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ।