1ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ: ਵੇਖੋ, ਯਾਹਵੇਹ ਇੱਕ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆ ਰਿਹਾ ਹੈ। ਮਿਸਰ ਦੇ ਬੁੱਤ ਉਸ ਦੇ ਅੱਗੇ ਕੰਬਦੇ ਹਨ, ਅਤੇ ਮਿਸਰੀਆਂ ਦੇ ਦਿਲ ਡਰ ਨਾਲ ਪਿਘਲ ਜਾਂਦੇ ਹਨ।
2“ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਭੜਕਾਵਾਗਾ, ਉਹ ਆਪਸ ਵਿੱਚ ਲੜਨਗੇ ਭਰਾ ਆਪਣੇ ਭਰਾ ਨਾਲ, ਗੁਆਂਢੀ ਆਪਣੇ ਗੁਆਂਢੀ ਨਾਲ, ਸ਼ਹਿਰ ਦੇ ਵਿਰੁੱਧ ਸ਼ਹਿਰ, ਰਾਜ ਦੇ ਵਿਰੁੱਧ ਰਾਜ ਯੁੱਧ ਕਰੇਗਾ।
3ਮਿਸਰ ਦੇ ਲੋਕ ਹਾਰ ਜਾਣਗੇ, ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿਆਂਗਾ, ਉਹ ਮੂਰਤੀਆਂ ਅਤੇ ਮੁਰਦਿਆਂ ਦੀਆਂ ਆਤਮਾਵਾਂ, ਮਾਧਿਅਮਾਂ ਅਤੇ ਜਾਦੂਗਰਾਂ ਦੀ ਸਲਾਹ ਲੈਣਗੇ।
4ਮੈਂ ਮਿਸਰੀਆਂ ਨੂੰ ਇੱਕ ਜ਼ਾਲਮ ਮਾਲਕ ਦੇ ਹਵਾਲੇ ਕਰ ਦਿਆਂਗਾ, ਅਤੇ ਇੱਕ ਭਿਆਨਕ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ,” ਯਾਹਵੇਹ, ਸਰਬਸ਼ਕਤੀਮਾਨ ਦਾ ਵਾਕ ਹੈ।
5ਨਦੀ ਦੇ ਪਾਣੀ ਸੁੱਕ ਜਾਣਗੇ, ਅਤੇ ਦਰਿਆ ਖੁਸ਼ਕ ਅਤੇ ਖਾਲੀ ਹੋ ਜਾਵੇਗਾ।