ਯਸ਼ਾਯਾਹ 19

“ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਭੜਕਾਵਾਗਾ, ਉਹ ਆਪਸ ਵਿੱਚ ਲੜਨਗੇ ਭਰਾ ਆਪਣੇ ਭਰਾ ਨਾਲ, ਗੁਆਂਢੀ ਆਪਣੇ ਗੁਆਂਢੀ ਨਾਲ, ਸ਼ਹਿਰ ਦੇ ਵਿਰੁੱਧ ਸ਼ਹਿਰ, ਰਾਜ ਦੇ ਵਿਰੁੱਧ ਰਾਜ ਯੁੱਧ ਕਰੇਗਾ।

Isaiah 19:2 (UKJV) And I will set the Egyptians against the Egyptians: and they shall fight every one against his brother, and every one against his neighbour; city against city, and kingdom against kingdom.

1ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ: ਵੇਖੋ, ਯਾਹਵੇਹ ਇੱਕ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆ ਰਿਹਾ ਹੈ। ਮਿਸਰ ਦੇ ਬੁੱਤ ਉਸ ਦੇ ਅੱਗੇ ਕੰਬਦੇ ਹਨ, ਅਤੇ ਮਿਸਰੀਆਂ ਦੇ ਦਿਲ ਡਰ ਨਾਲ ਪਿਘਲ ਜਾਂਦੇ ਹਨ।

2“ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਭੜਕਾਵਾਗਾ, ਉਹ ਆਪਸ ਵਿੱਚ ਲੜਨਗੇ ਭਰਾ ਆਪਣੇ ਭਰਾ ਨਾਲ, ਗੁਆਂਢੀ ਆਪਣੇ ਗੁਆਂਢੀ ਨਾਲ, ਸ਼ਹਿਰ ਦੇ ਵਿਰੁੱਧ ਸ਼ਹਿਰ, ਰਾਜ ਦੇ ਵਿਰੁੱਧ ਰਾਜ ਯੁੱਧ ਕਰੇਗਾ।

3ਮਿਸਰ ਦੇ ਲੋਕ ਹਾਰ ਜਾਣਗੇ, ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿਆਂਗਾ, ਉਹ ਮੂਰਤੀਆਂ ਅਤੇ ਮੁਰਦਿਆਂ ਦੀਆਂ ਆਤਮਾਵਾਂ, ਮਾਧਿਅਮਾਂ ਅਤੇ ਜਾਦੂਗਰਾਂ ਦੀ ਸਲਾਹ ਲੈਣਗੇ।

4ਮੈਂ ਮਿਸਰੀਆਂ ਨੂੰ ਇੱਕ ਜ਼ਾਲਮ ਮਾਲਕ ਦੇ ਹਵਾਲੇ ਕਰ ਦਿਆਂਗਾ, ਅਤੇ ਇੱਕ ਭਿਆਨਕ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ,” ਯਾਹਵੇਹ, ਸਰਬਸ਼ਕਤੀਮਾਨ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.