ਯਸ਼ਾਯਾਹ 19

ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ: ਵੇਖੋ, ਯਾਹਵੇਹ ਇੱਕ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆ ਰਿਹਾ ਹੈ। ਮਿਸਰ ਦੇ ਬੁੱਤ ਉਸ ਦੇ ਅੱਗੇ ਕੰਬਦੇ ਹਨ, ਅਤੇ ਮਿਸਰੀਆਂ ਦੇ ਦਿਲ ਡਰ ਨਾਲ ਪਿਘਲ ਜਾਂਦੇ ਹਨ।

Isaiah 19:1 (UKJV) The burden of Egypt. Behold, the LORD rides upon a swift cloud, and shall come into Egypt: and the idols of Egypt shall be moved at his presence, and the heart of Egypt shall melt in the midst of it.

1ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ: ਵੇਖੋ, ਯਾਹਵੇਹ ਇੱਕ ਉੱਡਦੇ ਬੱਦਲ ਉੱਤੇ ਸਵਾਰ ਹੋ ਕੇ ਮਿਸਰ ਨੂੰ ਆ ਰਿਹਾ ਹੈ। ਮਿਸਰ ਦੇ ਬੁੱਤ ਉਸ ਦੇ ਅੱਗੇ ਕੰਬਦੇ ਹਨ, ਅਤੇ ਮਿਸਰੀਆਂ ਦੇ ਦਿਲ ਡਰ ਨਾਲ ਪਿਘਲ ਜਾਂਦੇ ਹਨ।

2“ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਭੜਕਾਵਾਗਾ, ਉਹ ਆਪਸ ਵਿੱਚ ਲੜਨਗੇ ਭਰਾ ਆਪਣੇ ਭਰਾ ਨਾਲ, ਗੁਆਂਢੀ ਆਪਣੇ ਗੁਆਂਢੀ ਨਾਲ, ਸ਼ਹਿਰ ਦੇ ਵਿਰੁੱਧ ਸ਼ਹਿਰ, ਰਾਜ ਦੇ ਵਿਰੁੱਧ ਰਾਜ ਯੁੱਧ ਕਰੇਗਾ।

3ਮਿਸਰ ਦੇ ਲੋਕ ਹਾਰ ਜਾਣਗੇ, ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿਆਂਗਾ, ਉਹ ਮੂਰਤੀਆਂ ਅਤੇ ਮੁਰਦਿਆਂ ਦੀਆਂ ਆਤਮਾਵਾਂ, ਮਾਧਿਅਮਾਂ ਅਤੇ ਜਾਦੂਗਰਾਂ ਦੀ ਸਲਾਹ ਲੈਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.