5ਕਿਉਂਕਿ, ਵਾਢੀ ਤੋਂ ਪਹਿਲਾਂ, ਜਦੋਂ ਫੁੱਲ ਮੁੱਕ ਜਾਵੇਗਾ ਅਤੇ ਫੁੱਲ ਪੱਕਣ ਵਾਲਾ ਅੰਗੂਰ ਬਣ ਜਾਵੇਗਾ, ਉਹ ਦਾਤਰੀ ਨਾਲ ਟਹਿਣੀਆਂ ਨੂੰ ਕੱਟ ਦੇਵੇਗਾ, ਅਤੇ ਫੈਲੀਆਂ ਟਾਹਣੀਆਂ ਨੂੰ ਕੱਟ ਕੇ ਦੂਰ ਕਰ ਦੇਵੇਗਾ।
6ਉਹ ਪਹਾੜਾਂ ਦੇ ਸ਼ਿਕਾਰੀ ਪੰਛੀਆਂ ਲਈ, ਅਤੇ ਧਰਤੀ ਦੇ ਜਾਨਵਰਾਂ ਲਈ ਇਕੱਠੀਆਂ ਛੱਡੀਆਂ ਜਾਣਗੀਆਂ, ਤਾਂ ਸ਼ਿਕਾਰੀ ਪੰਛੀ ਉਨ੍ਹਾਂ ਉੱਤੇ ਗਰਮੀ ਕੱਟਣਗੇ, ਅਤੇ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਉੱਤੇ ਸਰਦੀ ਕੱਟਣਗੇ।
7ਉਸ ਸਮੇਂ ਸਰਬਸ਼ਕਤੀਮਾਨ ਯਾਹਵੇਹ ਲਈ ਤੋਹਫ਼ੇ ਲਿਆਂਦੇ, ਇੱਕ ਉੱਚੇ ਅਤੇ ਮੁਲਾਇਮ ਚਮੜੀ ਵਾਲੇ ਲੋਕਾਂ ਤੋਂ, ਦੂਰ-ਦੂਰ ਤੱਕ ਡਰੇ ਹੋਏ ਲੋਕਾਂ ਤੋਂ, ਇੱਕ ਅਜੀਬ ਬੋਲੀ ਦੀ ਹਮਲਾਵਰ ਕੌਮ ਤੋਂ, ਜਿਸ ਦੀ ਜ਼ਮੀਨ ਨਦੀਆਂ ਦੁਆਰਾ ਵੰਡੀ ਗਈ ਹੈ। ਸੀਯੋਨ ਦੇ ਪਰਬਤ ਨੂੰ ਸਰਬਸ਼ਕਤੀਮਾਨ ਯਾਹਵੇਹ ਲਈ ਇੱਕ ਨਜ਼ਰਾਨਾ ਲਿਆਂਦਾ ਜਾਵੇਗਾ।