ਯਸ਼ਾਯਾਹ 20

ਜਿਨ੍ਹਾਂ ਨੇ ਕੂਸ਼ ਉੱਤੇ ਭਰੋਸਾ ਰੱਖਿਆ ਅਤੇ ਮਿਸਰ ਉੱਤੇ ਘਮੰਡ ਕੀਤਾ ਉਹ ਘਬਰਾ ਜਾਣਗੇ ਅਤੇ ਸ਼ਰਮਿੰਦਾ ਹੋਣਗੇ।

Isaiah 20:5 (UKJV) And they shall be afraid and ashamed of Ethiopia their expectation, and of Egypt their glory.

3ਤਦ ਯਾਹਵੇਹ ਨੇ ਆਖਿਆ, “ਜਿਵੇਂ ਮੇਰਾ ਦਾਸ ਯਸ਼ਾਯਾਹ ਤਿੰਨ ਸਾਲਾਂ ਤੋਂ ਬਿਨ੍ਹਾਂ ਬਸਤਰ ਅਤੇ ਨੰਗੇ ਪੈਰੀਂ ਫਿਰਦਾ ਰਿਹਾ, ਜਿਵੇਂ ਮਿਸਰ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਤੇ ਅਚੰਭਾ ਹੋਵੇ,

4ਉਸੇ ਤਰ੍ਹਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ।

5ਜਿਨ੍ਹਾਂ ਨੇ ਕੂਸ਼ ਉੱਤੇ ਭਰੋਸਾ ਰੱਖਿਆ ਅਤੇ ਮਿਸਰ ਉੱਤੇ ਘਮੰਡ ਕੀਤਾ ਉਹ ਘਬਰਾ ਜਾਣਗੇ ਅਤੇ ਸ਼ਰਮਿੰਦਾ ਹੋਣਗੇ।

6ਉਸ ਦਿਨ ਇਸ ਪਾਰ ਦੇ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ‘ਜਦ ਸਾਡੀ ਆਸ ਦਾ ਇਹ ਹਾਲ ਹੈ, ਜਿਸ ਦੇ ਕੋਲ ਅਸੀਂ ਸਹਾਇਤਾ ਲਈ ਭੱਜੇ ਤਾਂ ਜੋ ਅੱਸ਼ੂਰ ਦੇ ਰਾਜੇ ਦੇ ਅੱਗੋਂ ਅਸੀਂ ਛੁਡਾਏ ਜਾਈਏ! ਤਾਂ ਹੁਣ ਅਸੀਂ ਕਿਵੇਂ ਬਚਾਂਗੇ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.