ਯਸ਼ਾਯਾਹ 26

ਉਹ ਹੁਣ ਮਰ ਚੁੱਕੇ ਹਨ, ਉਹ ਹੁਣ ਜੀਉਂਦੇ ਨਹੀਂ ਹਨ, ਉਹਨਾਂ ਦੀ ਆਤਮਾ ਨਿਕਲ ਗਈ ਹੈ ਉਹ ਹੁਣ ਨਹੀਂ ਉੱਠਦੇ, ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ, ਤੁਸੀਂ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ ਹੈ।

Isaiah 26:14 (UKJV) They are dead, they shall not live; they are deceased, they shall not rise: therefore have you visited and destroyed them, and made all their memory to perish.

12ਹੇ ਯਾਹਵੇਹ, ਤੂੰ ਸਾਡੇ ਲਈ ਸ਼ਾਂਤੀ ਸਥਾਪਿਤ ਕੀਤੀ; ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਸਾਡੇ ਲਈ ਪੂਰੇ ਕੀਤੇ।

13ਹੇ ਯਾਹਵੇਹ ਸਾਡੇ ਪਰਮੇਸ਼ਵਰ, ਤੇਰੇ ਤੋਂ ਬਿਨ੍ਹਾਂ ਹੋਰ ਪ੍ਰਭੂਆਂ ਨੇ ਸਾਡੇ ਉੱਤੇ ਰਾਜ ਕੀਤਾ, ਪਰ ਅਸੀਂ ਸਿਰਫ ਤੇਰੇ ਨਾਮ ਦਾ ਹੀ ਆਦਰ ਕਰਦੇ ਹਾਂ।

14ਉਹ ਹੁਣ ਮਰ ਚੁੱਕੇ ਹਨ, ਉਹ ਹੁਣ ਜੀਉਂਦੇ ਨਹੀਂ ਹਨ, ਉਹਨਾਂ ਦੀ ਆਤਮਾ ਨਿਕਲ ਗਈ ਹੈ ਉਹ ਹੁਣ ਨਹੀਂ ਉੱਠਦੇ, ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ, ਤੁਸੀਂ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ ਹੈ।

15ਯਾਹਵੇਹ, ਤੂੰ ਕੌਮ ਨੂੰ ਵਧਾਇਆ, ਤੂੰ ਕੌਮ ਨੂੰ ਵਧਾਇਆ, ਤੂੰ ਆਦਰ ਪਾਇਆ, ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫ਼ੈਲਾਇਆ।

16ਹੇ ਯਾਹਵੇਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ; ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.