ਯਸ਼ਾਯਾਹ 28

ਵੇਖੋ, ਯਾਹਵੇਹ ਕੋਲ ਇੱਕ ਸ਼ਕਤੀਸ਼ਾਲੀ ਅਤੇ ਬਲਵਾਨ ਜਨ ਹੈ। ਜੋ ਗੜਿਆਂ ਦੇ ਮੀਂਹ ਵਾਂਗੂੰ, ਨਾਸ ਕਰਨ ਵਾਲੇ ਬੁੱਲੇ ਵਾਂਗੂੰ, ਉਹ ਉਸ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟ ਦੇਵੇਗਾ।

Isaiah 28:2 (UKJV) Behold, the Lord has a mighty and strong one, which as a tempest of hail and a destroying storm, as a flood of mighty waters overflowing, shall cast down to the earth with the hand.

1ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ, ਮੁਰਝਾਏ ਫੁੱਲਾਂ ਉੱਤੇ, ਉਸ ਦੀ ਸ਼ਾਨਦਾਰ ਸੁੰਦਰਤਾ ਉੱਤੇ, ਇੱਕ ਉਪਜਾਊ ਵਾਦੀ ਦੇ ਸਿਰ ਉੱਤੇ ਬਿਰਾਜਮਾਨ ਹੈ। ਉਸ ਸ਼ਹਿਰ ਨੂੰ ਦਾਖ਼ਰਸ ਨਾਲ ਨੀਵਾਂ ਕਰਨ ਵਾਲਿਆਂ ਦਾ ਹੰਕਾਰ!

2ਵੇਖੋ, ਯਾਹਵੇਹ ਕੋਲ ਇੱਕ ਸ਼ਕਤੀਸ਼ਾਲੀ ਅਤੇ ਬਲਵਾਨ ਜਨ ਹੈ। ਜੋ ਗੜਿਆਂ ਦੇ ਮੀਂਹ ਵਾਂਗੂੰ, ਨਾਸ ਕਰਨ ਵਾਲੇ ਬੁੱਲੇ ਵਾਂਗੂੰ, ਉਹ ਉਸ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟ ਦੇਵੇਗਾ।

3ਉਹ ਮਾਲਾ, ਇਫ਼ਰਾਈਮ ਦੇ ਸ਼ਰਾਬੀਆਂ ਦਾ ਘਮੰਡ, ਪੈਰਾਂ ਹੇਠ ਮਿੱਧਿਆ ਜਾਵੇਗਾ।

4ਉਹ ਮੁਰਝਾਇਆ ਹੋਇਆ ਫੁੱਲ, ਉਸ ਦੀ ਸ਼ਾਨਦਾਰ ਸੁੰਦਰਤਾ, ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ, ਵਾਢੀ ਦੇ ਪਹਿਲੇ ਪੱਕੇ ਹੰਜੀਰ ਵਾਂਗੂੰ ਹੋਵੇਗਾ, ਜਿਵੇਂ ਹੀ ਲੋਕ ਉਨ੍ਹਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ, ਉਹ ਉਹਨਾਂ ਨੂੰ ਨਿਗਲ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.