1ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ, ਮੁਰਝਾਏ ਫੁੱਲਾਂ ਉੱਤੇ, ਉਸ ਦੀ ਸ਼ਾਨਦਾਰ ਸੁੰਦਰਤਾ ਉੱਤੇ, ਇੱਕ ਉਪਜਾਊ ਵਾਦੀ ਦੇ ਸਿਰ ਉੱਤੇ ਬਿਰਾਜਮਾਨ ਹੈ। ਉਸ ਸ਼ਹਿਰ ਨੂੰ ਦਾਖ਼ਰਸ ਨਾਲ ਨੀਵਾਂ ਕਰਨ ਵਾਲਿਆਂ ਦਾ ਹੰਕਾਰ!
2ਵੇਖੋ, ਯਾਹਵੇਹ ਕੋਲ ਇੱਕ ਸ਼ਕਤੀਸ਼ਾਲੀ ਅਤੇ ਬਲਵਾਨ ਜਨ ਹੈ। ਜੋ ਗੜਿਆਂ ਦੇ ਮੀਂਹ ਵਾਂਗੂੰ, ਨਾਸ ਕਰਨ ਵਾਲੇ ਬੁੱਲੇ ਵਾਂਗੂੰ, ਉਹ ਉਸ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟ ਦੇਵੇਗਾ।
3ਉਹ ਮਾਲਾ, ਇਫ਼ਰਾਈਮ ਦੇ ਸ਼ਰਾਬੀਆਂ ਦਾ ਘਮੰਡ, ਪੈਰਾਂ ਹੇਠ ਮਿੱਧਿਆ ਜਾਵੇਗਾ।