ਯਸ਼ਾਯਾਹ 27

ਅਤੇ ਉਸ ਦਿਨ ਇੱਕ ਵੱਡੀ ਤੁਰ੍ਹੀ ਵਜਾਈ ਜਾਵੇਗੀ। ਉਹ ਜਿਹੜੇ ਅੱਸ਼ੂਰ ਵਿੱਚ ਨਾਸ਼ ਹੋ ਗਏ ਸਨ ਅਤੇ ਜਿਹੜੇ ਮਿਸਰ ਵਿੱਚ ਗ਼ੁਲਾਮ ਸਨ, ਉਹ ਆਉਣਗੇ ਅਤੇ ਯੇਰੂਸ਼ਲੇਮ ਵਿੱਚ ਪਵਿੱਤਰ ਪਹਾੜ ਉੱਤੇ ਯਾਹਵੇਹ ਦੀ ਉਪਾਸਨਾ ਕਰਨਗੇ।

Isaiah 27:13 (UKJV) And it shall come to pass in that day, that the great trumpet shall be blown, and they shall come which were ready to perish in the land of Assyria, and the outcasts in the land of Egypt, and shall worship the LORD in the holy mount at Jerusalem.

11ਜਦੋਂ ਉਹ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ, ਤਾਂ ਉਹ ਟੁੱਟ ਜਾਂਦੀਆਂ ਹਨ ਅਤੇ ਔਰਤਾਂ ਆਣ ਕੇ ਉਨ੍ਹਾਂ ਨੂੰ ਅੱਗ ਲਾਉਂਦੀਆਂ ਹਨ। ਕਿਉਂ ਜੋ ਇਹ ਸਮਝ ਤੋਂ ਰਹਿਤ ਲੋਕ ਹਨ। ਇਸ ਲਈ ਉਹਨਾਂ ਦੇ ਸਿਰਜਣਹਾਰ ਨੂੰ ਉਹਨਾਂ ਉੱਤੇ ਕੋਈ ਰਹਿਮ ਨਹੀਂ ਹੈ, ਅਤੇ ਉਹਨਾਂ ਦਾ ਸਿਰਜਣਹਾਰ ਉਹਨਾਂ ਉੱਤੇ ਕੋਈ ਮਿਹਰ ਨਹੀਂ ਕਰਦਾ।

12ਉਸ ਦਿਨ ਯਾਹਵੇਹ ਫ਼ਰਾਤ ਦੇ ਵਗਦੇ ਦਰਿਆ ਤੋਂ ਮਿਸਰ ਦੀ ਵਾੜੀ ਤੱਕ ਝਾੜ ਦੇਵੇਗਾ ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ।

13ਅਤੇ ਉਸ ਦਿਨ ਇੱਕ ਵੱਡੀ ਤੁਰ੍ਹੀ ਵਜਾਈ ਜਾਵੇਗੀ। ਉਹ ਜਿਹੜੇ ਅੱਸ਼ੂਰ ਵਿੱਚ ਨਾਸ਼ ਹੋ ਗਏ ਸਨ ਅਤੇ ਜਿਹੜੇ ਮਿਸਰ ਵਿੱਚ ਗ਼ੁਲਾਮ ਸਨ, ਉਹ ਆਉਣਗੇ ਅਤੇ ਯੇਰੂਸ਼ਲੇਮ ਵਿੱਚ ਪਵਿੱਤਰ ਪਹਾੜ ਉੱਤੇ ਯਾਹਵੇਹ ਦੀ ਉਪਾਸਨਾ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.