9ਜਦੋਂ ਯਾਕੋਬ ਜਗਵੇਦੀਆਂ ਦੇ ਪੱਥਰਾਂ ਨੂੰ ਤੋੜ ਦੇਵੇਗਾ, ਨਾ ਤਾਂ ਕੋਈ ਅਸ਼ੇਰਾਹ ਅਤੇ ਨਾ ਹੀ ਕੋਈ ਧੂਪ ਜਗਵੇਦੀ ਖੜੀ ਰਹੇਗੀ ਤਦ ਯਾਕੋਬ ਦਾ ਪਾਪ ਮਾਫ਼ ਕੀਤਾ ਜਾਵੇਗਾ, ਅਤੇ ਇਹ ਉਸਦੇ ਪਾਪਾਂ ਦਾ ਪ੍ਰਾਸਚਿਤ ਹੋਵੇਗਾ।
10ਗੜ੍ਹ ਵਾਲਾ ਸ਼ਹਿਰ ਵਿਰਾਨ ਖੜ੍ਹਾ ਹੈ, ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ; ਉੱਥੇ ਵੱਛੇ ਚਰਨਗੇ, ਉੱਥੇ ਉਹ ਬੈਠਣਗੇ। ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।
11ਜਦੋਂ ਉਹ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ, ਤਾਂ ਉਹ ਟੁੱਟ ਜਾਂਦੀਆਂ ਹਨ ਅਤੇ ਔਰਤਾਂ ਆਣ ਕੇ ਉਨ੍ਹਾਂ ਨੂੰ ਅੱਗ ਲਾਉਂਦੀਆਂ ਹਨ। ਕਿਉਂ ਜੋ ਇਹ ਸਮਝ ਤੋਂ ਰਹਿਤ ਲੋਕ ਹਨ। ਇਸ ਲਈ ਉਹਨਾਂ ਦੇ ਸਿਰਜਣਹਾਰ ਨੂੰ ਉਹਨਾਂ ਉੱਤੇ ਕੋਈ ਰਹਿਮ ਨਹੀਂ ਹੈ, ਅਤੇ ਉਹਨਾਂ ਦਾ ਸਿਰਜਣਹਾਰ ਉਹਨਾਂ ਉੱਤੇ ਕੋਈ ਮਿਹਰ ਨਹੀਂ ਕਰਦਾ।
12ਉਸ ਦਿਨ ਯਾਹਵੇਹ ਫ਼ਰਾਤ ਦੇ ਵਗਦੇ ਦਰਿਆ ਤੋਂ ਮਿਸਰ ਦੀ ਵਾੜੀ ਤੱਕ ਝਾੜ ਦੇਵੇਗਾ ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ।
13ਅਤੇ ਉਸ ਦਿਨ ਇੱਕ ਵੱਡੀ ਤੁਰ੍ਹੀ ਵਜਾਈ ਜਾਵੇਗੀ। ਉਹ ਜਿਹੜੇ ਅੱਸ਼ੂਰ ਵਿੱਚ ਨਾਸ਼ ਹੋ ਗਏ ਸਨ ਅਤੇ ਜਿਹੜੇ ਮਿਸਰ ਵਿੱਚ ਗ਼ੁਲਾਮ ਸਨ, ਉਹ ਆਉਣਗੇ ਅਤੇ ਯੇਰੂਸ਼ਲੇਮ ਵਿੱਚ ਪਵਿੱਤਰ ਪਹਾੜ ਉੱਤੇ ਯਾਹਵੇਹ ਦੀ ਉਪਾਸਨਾ ਕਰਨਗੇ।