1ਹੁਣ ਵੇਖੋ, ਪ੍ਰਭੂ, ਯਾਹਵੇਹ ਸਰਬਸ਼ਕਤੀਮਾਨ, ਯੇਰੂਸ਼ਲੇਮ ਅਤੇ ਯਹੂਦਾਹ ਤੋਂ ਆਸਰਾ ਅਤੇ ਸਹਾਇਤਾ ਦੋਵੇਂ ਲੈਣ ਵਾਲਾ ਹੈ: ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
2ਸੂਰਬੀਰ ਅਤੇ ਯੋਧਾ, ਨਿਆਈਂ ਅਤੇ ਨਬੀ, ਫ਼ਾਲ ਪਾਉਣ ਵਾਲਾ ਤੇ ਬਜ਼ੁਰਗ,
3ਪੰਜਾਹਾਂ ਦਾ ਸਰਦਾਰ ਅਤੇ ਦਰਜੇ ਦਾ ਆਦਮੀ, ਸਲਾਹਕਾਰ, ਕੁਸ਼ਲ ਕਾਰੀਗਰ ਅਤੇ ਚਲਾਕ ਜਾਦੂਗਰ।