ਯਸ਼ਾਯਾਹ 30

ਯਾਹਵੇਹ ਦੀ ਆਵਾਜ਼ ਅੱਸ਼ੂਰ ਨੂੰ ਚੂਰ-ਚੂਰ ਕਰ ਦੇਵੇਗੀ। ਉਹ ਆਪਣੇ ਡੰਡੇ ਨਾਲ ਉਨ੍ਹਾਂ ਨੂੰ ਮਾਰ ਦੇਵੇਗਾ।

Isaiah 30:31 (UKJV) For through the voice of the LORD shall the Assyrian be beaten down, which stroke with a rod.

29ਅਤੇ ਤੁਸੀਂ ਉਸ ਰਾਤ ਨੂੰ ਗਾਓਗੇ ਜਿਵੇਂ ਤੁਸੀਂ ਪਵਿੱਤਰ ਤਿਉਹਾਰ ਮਨਾਉਂਦੇ ਹੋ। ਤੁਹਾਡੇ ਦਿਲ ਖੁਸ਼ ਹੋਣਗੇ ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਯਾਹਵੇਹ ਦੇ ਪਹਾੜ ਉੱਤੇ, ਇਸਰਾਏਲ ਦੀ ਚੱਟਾਨ ਵੱਲ ਜਾਂਦੇ ਹਨ।

30ਯਾਹਵੇਹ ਲੋਕਾਂ ਨੂੰ ਉਸਦੀ ਸ਼ਾਨਦਾਰ ਆਵਾਜ਼ ਸੁਣਾਉਣ ਲਈ ਪ੍ਰੇਰਿਤ ਕਰੇਗਾ ਅਤੇ ਆਪਣੀ ਬਾਂਹ ਦਾ ਉਲਾਰ, ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ ਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।

31ਯਾਹਵੇਹ ਦੀ ਆਵਾਜ਼ ਅੱਸ਼ੂਰ ਨੂੰ ਚੂਰ-ਚੂਰ ਕਰ ਦੇਵੇਗੀ। ਉਹ ਆਪਣੇ ਡੰਡੇ ਨਾਲ ਉਨ੍ਹਾਂ ਨੂੰ ਮਾਰ ਦੇਵੇਗਾ।

32ਯਾਹਵੇਹ ਦੀ ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ, ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵੇਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ।

33ਪਹਿਲੇ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਉਹ ਰਾਜੇ ਦੇ ਲਈ ਡੂੰਘਾ ਤੇ ਖੁੱਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਾਹਵੇਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.