ਯਸ਼ਾਯਾਹ 33

ਸਾਡੇ ਤਿਉਹਾਰਾਂ ਦੇ ਸ਼ਹਿਰ ਸੀਯੋਨ ਨੂੰ ਵੇਖੋ। ਤੁਹਾਡੀਆਂ ਅੱਖਾਂ ਯੇਰੂਸ਼ਲੇਮ ਨੂੰ ਵੇਖਣਗੀਆਂ, ਇੱਕ ਸ਼ਾਂਤੀ ਦਾ ਨਿਵਾਸ, ਇੱਕ ਤੰਬੂ ਜੋ ਹਿਲਾਇਆ ਨਹੀਂ ਜਾਵੇਗਾ; ਇਸ ਦੀ ਦਾਲ ਕਦੇ ਵੀ ਨਹੀਂ ਖਿੱਚੀ ਜਾਵੇਗੀ, ਇਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।

Isaiah 33:20 (UKJV) Look upon Zion, the city of our solemnities: yours eyes shall see Jerusalem a quiet habitation, a tabernacle that shall not be taken down; not one of the stakes thereof shall ever be removed, neither shall any of the cords thereof be broken.

18ਤੇਰਾ ਮਨ ਉਸ ਬੀਤੇ ਹੋਏ ਭੈਅ ਬਾਰੇ ਸੋਚੇਗਾ: “ਲੇਖਾ ਲੈਣ ਵਾਲਾ ਕਿੱਥੇ ਹੈ? ਲਗਾਨ ਵਸੂਲਣ ਵਾਲਾ ਕਿੱਥੇ ਹੈ? ਬੁਰਜ਼ਾਂ ਦਾ ਗਿਣਨ ਵਾਲਾ ਕਿੱਥੇ ਹੈ?”

19ਤੂੰ ਉਨ੍ਹਾਂ ਹੰਕਾਰੀ ਲੋਕਾਂ ਨੂੰ ਨਹੀਂ ਵੇਖੇਂਗਾ, ਜਿਨ੍ਹਾਂ ਦੀ ਬੋਲੀ ਅਸਪਸ਼ਟ ਹੈ, ਜਿਨ੍ਹਾਂ ਦੀ ਭਾਸ਼ਾ ਅਜੀਬ ਅਤੇ ਸਮਝ ਤੋਂ ਬਾਹਰ ਹੈ।

20ਸਾਡੇ ਤਿਉਹਾਰਾਂ ਦੇ ਸ਼ਹਿਰ ਸੀਯੋਨ ਨੂੰ ਵੇਖੋ। ਤੁਹਾਡੀਆਂ ਅੱਖਾਂ ਯੇਰੂਸ਼ਲੇਮ ਨੂੰ ਵੇਖਣਗੀਆਂ, ਇੱਕ ਸ਼ਾਂਤੀ ਦਾ ਨਿਵਾਸ, ਇੱਕ ਤੰਬੂ ਜੋ ਹਿਲਾਇਆ ਨਹੀਂ ਜਾਵੇਗਾ; ਇਸ ਦੀ ਦਾਲ ਕਦੇ ਵੀ ਨਹੀਂ ਖਿੱਚੀ ਜਾਵੇਗੀ, ਇਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।

21ਉੱਥੇ ਯਾਹਵੇਹ ਸਾਡਾ ਸ਼ਕਤੀਮਾਨ ਸਾਡੇ ਅੰਗ-ਸੰਗ ਹੋਵੇਗਾ। ਇਹ ਚੌੜੀਆਂ ਨਦੀਆਂ ਅਤੇ ਦਰਿਆ ਦੇ ਸਥਾਨ ਵਰਗਾ ਹੋਵੇਗਾ। ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ,

22ਕਿਉਂਕਿ ਯਾਹਵੇਹ ਸਾਡਾ ਨਿਆਂਕਾਰ ਹੈ, ਯਾਹਵੇਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਾਹਵੇਹ ਸਾਡਾ ਰਾਜਾ ਹੈ। ਇਹ ਉਹੀ ਹੈ ਜੋ ਸਾਨੂੰ ਬਚਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.