19ਤੂੰ ਉਨ੍ਹਾਂ ਹੰਕਾਰੀ ਲੋਕਾਂ ਨੂੰ ਨਹੀਂ ਵੇਖੇਂਗਾ, ਜਿਨ੍ਹਾਂ ਦੀ ਬੋਲੀ ਅਸਪਸ਼ਟ ਹੈ, ਜਿਨ੍ਹਾਂ ਦੀ ਭਾਸ਼ਾ ਅਜੀਬ ਅਤੇ ਸਮਝ ਤੋਂ ਬਾਹਰ ਹੈ।
20ਸਾਡੇ ਤਿਉਹਾਰਾਂ ਦੇ ਸ਼ਹਿਰ ਸੀਯੋਨ ਨੂੰ ਵੇਖੋ। ਤੁਹਾਡੀਆਂ ਅੱਖਾਂ ਯੇਰੂਸ਼ਲੇਮ ਨੂੰ ਵੇਖਣਗੀਆਂ, ਇੱਕ ਸ਼ਾਂਤੀ ਦਾ ਨਿਵਾਸ, ਇੱਕ ਤੰਬੂ ਜੋ ਹਿਲਾਇਆ ਨਹੀਂ ਜਾਵੇਗਾ; ਇਸ ਦੀ ਦਾਲ ਕਦੇ ਵੀ ਨਹੀਂ ਖਿੱਚੀ ਜਾਵੇਗੀ, ਇਸ ਦੀਆਂ ਰੱਸੀਆਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।
21ਉੱਥੇ ਯਾਹਵੇਹ ਸਾਡਾ ਸ਼ਕਤੀਮਾਨ ਸਾਡੇ ਅੰਗ-ਸੰਗ ਹੋਵੇਗਾ। ਇਹ ਚੌੜੀਆਂ ਨਦੀਆਂ ਅਤੇ ਦਰਿਆ ਦੇ ਸਥਾਨ ਵਰਗਾ ਹੋਵੇਗਾ। ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ,
22ਕਿਉਂਕਿ ਯਾਹਵੇਹ ਸਾਡਾ ਨਿਆਂਕਾਰ ਹੈ, ਯਾਹਵੇਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਾਹਵੇਹ ਸਾਡਾ ਰਾਜਾ ਹੈ। ਇਹ ਉਹੀ ਹੈ ਜੋ ਸਾਨੂੰ ਬਚਾਵੇਗਾ।
23ਤੇਰੇ ਰੱਸੇ ਢਿੱਲੇ ਹਨ, ਉਹ ਮਸਤੂਲ ਉਹ ਦੇ ਥਾਂ ਨੂੰ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਅਤੇ ਲੁੱਟ ਬਹੁਤਾਇਤ ਨਾਲ ਵੰਡੀ ਜਾਵੇਗੀ, ਅਤੇ ਲੰਗੜੇ ਵੀ ਲੁੱਟ ਲੁੱਟਣਗੇ।