ਯਸ਼ਾਯਾਹ 34

ਅਕਾਸ਼ ਦੇ ਸਾਰੇ ਤਾਰੇ ਖਤਮ ਹੋ ਜਾਣਗੇ ਅਤੇ ਅਕਾਸ਼ ਇੱਕ ਪੱਤਰੀ ਵਾਂਗ ਲਪੇਟਿਆ ਜਾਵੇਗਾ; ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜੀਰ ਤੋਂ ਝੜ ਜਾਂਦੇ ਹਨ।

Isaiah 34:4 (UKJV) And all the host of heaven shall be dissolved, and the heavens shall be rolled together as a scroll: and all their host shall fall down, as the leaf falls off from the vine, and as a falling fig from the fig tree.

2ਯਾਹਵੇਹ ਤਾਂ ਸਾਰੀਆਂ ਕੌਮਾਂ ਨਾਲ ਕ੍ਰੋਧਵਾਨ ਹੋਇਆ ਹੈ; ਉਹ ਦਾ ਕ੍ਰੋਧ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਉੱਤੇ ਹੈ। ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ, ਉਹ ਉਨ੍ਹਾਂ ਨੂੰ ਵੱਢਣ ਲਈ ਸੌਂਪ ਦੇਵੇਗਾ।

3ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟ ਦਿੱਤੇ ਜਾਣਗੇ, ਉਨ੍ਹਾਂ ਦੀਆਂ ਲਾਸ਼ਾਂ ਤੋਂ ਬਦਬੂ ਆਵੇਗੀ। ਪਹਾੜ ਉਨ੍ਹਾਂ ਦੇ ਲਹੂ ਨਾਲ ਭਿੱਜ ਜਾਣਗੇ।

4ਅਕਾਸ਼ ਦੇ ਸਾਰੇ ਤਾਰੇ ਖਤਮ ਹੋ ਜਾਣਗੇ ਅਤੇ ਅਕਾਸ਼ ਇੱਕ ਪੱਤਰੀ ਵਾਂਗ ਲਪੇਟਿਆ ਜਾਵੇਗਾ; ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜੀਰ ਤੋਂ ਝੜ ਜਾਂਦੇ ਹਨ।

5ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ। ਵੇਖੋ, ਉਹ ਅਦੋਮ ਉੱਤੇ ਨਿਆਂ ਵਿੱਚ ਉਤਰਦਾ ਹੈ, ਜਿਨ੍ਹਾਂ ਲੋਕਾਂ ਨੂੰ ਮੈਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

6ਯਾਹਵੇਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ, ਉਹ ਚਰਬੀ ਨਾਲ ਢੱਕੀ ਹੋਈ ਹੈ। ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ। ਕਿਉਂ ਜੋ ਯਾਹਵੇਹ ਲਈ ਬੋਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.