ਯਸ਼ਾਯਾਹ 34

ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟ ਦਿੱਤੇ ਜਾਣਗੇ, ਉਨ੍ਹਾਂ ਦੀਆਂ ਲਾਸ਼ਾਂ ਤੋਂ ਬਦਬੂ ਆਵੇਗੀ। ਪਹਾੜ ਉਨ੍ਹਾਂ ਦੇ ਲਹੂ ਨਾਲ ਭਿੱਜ ਜਾਣਗੇ।

Isaiah 34:3 (UKJV) Their slain also shall be cast out, and their stink shall come up out of their carcasses, and the mountains shall be melted with their blood.

1ਹੇ ਕੌਮੋ, ਨੇੜੇ ਆਓ ਅਤੇ ਸੁਣੋ। ਹੇ ਲੋਕੋ, ਧਿਆਨ ਦਿਓ! ਧਰਤੀ ਅਤੇ ਸਭ ਕੁਝ ਜੋ ਉਸ ਵਿੱਚ ਹੈ, ਸੰਸਾਰ ਅਤੇ ਜੋ ਕੁਝ ਇਸ ਵਿੱਚੋਂ ਨਿਕਲਦਾ ਹੈ, ਸੋ ਸੁਣੇ!

2ਯਾਹਵੇਹ ਤਾਂ ਸਾਰੀਆਂ ਕੌਮਾਂ ਨਾਲ ਕ੍ਰੋਧਵਾਨ ਹੋਇਆ ਹੈ; ਉਹ ਦਾ ਕ੍ਰੋਧ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਉੱਤੇ ਹੈ। ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ, ਉਹ ਉਨ੍ਹਾਂ ਨੂੰ ਵੱਢਣ ਲਈ ਸੌਂਪ ਦੇਵੇਗਾ।

3ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟ ਦਿੱਤੇ ਜਾਣਗੇ, ਉਨ੍ਹਾਂ ਦੀਆਂ ਲਾਸ਼ਾਂ ਤੋਂ ਬਦਬੂ ਆਵੇਗੀ। ਪਹਾੜ ਉਨ੍ਹਾਂ ਦੇ ਲਹੂ ਨਾਲ ਭਿੱਜ ਜਾਣਗੇ।

4ਅਕਾਸ਼ ਦੇ ਸਾਰੇ ਤਾਰੇ ਖਤਮ ਹੋ ਜਾਣਗੇ ਅਤੇ ਅਕਾਸ਼ ਇੱਕ ਪੱਤਰੀ ਵਾਂਗ ਲਪੇਟਿਆ ਜਾਵੇਗਾ; ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜੀਰ ਤੋਂ ਝੜ ਜਾਂਦੇ ਹਨ।

5ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ। ਵੇਖੋ, ਉਹ ਅਦੋਮ ਉੱਤੇ ਨਿਆਂ ਵਿੱਚ ਉਤਰਦਾ ਹੈ, ਜਿਨ੍ਹਾਂ ਲੋਕਾਂ ਨੂੰ ਮੈਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.