1ਹੇ ਕੌਮੋ, ਨੇੜੇ ਆਓ ਅਤੇ ਸੁਣੋ। ਹੇ ਲੋਕੋ, ਧਿਆਨ ਦਿਓ! ਧਰਤੀ ਅਤੇ ਸਭ ਕੁਝ ਜੋ ਉਸ ਵਿੱਚ ਹੈ, ਸੰਸਾਰ ਅਤੇ ਜੋ ਕੁਝ ਇਸ ਵਿੱਚੋਂ ਨਿਕਲਦਾ ਹੈ, ਸੋ ਸੁਣੇ!
2ਯਾਹਵੇਹ ਤਾਂ ਸਾਰੀਆਂ ਕੌਮਾਂ ਨਾਲ ਕ੍ਰੋਧਵਾਨ ਹੋਇਆ ਹੈ; ਉਹ ਦਾ ਕ੍ਰੋਧ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਉੱਤੇ ਹੈ। ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ, ਉਹ ਉਨ੍ਹਾਂ ਨੂੰ ਵੱਢਣ ਲਈ ਸੌਂਪ ਦੇਵੇਗਾ।
3ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟ ਦਿੱਤੇ ਜਾਣਗੇ, ਉਨ੍ਹਾਂ ਦੀਆਂ ਲਾਸ਼ਾਂ ਤੋਂ ਬਦਬੂ ਆਵੇਗੀ। ਪਹਾੜ ਉਨ੍ਹਾਂ ਦੇ ਲਹੂ ਨਾਲ ਭਿੱਜ ਜਾਣਗੇ।