ਯਸ਼ਾਯਾਹ 37

“ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਹੋ ਅਤੇ ਕਦੋਂ ਆਉਂਦੇ ਅਤੇ ਜਾਂਦੇ ਹੋ ਅਤੇ ਤੁਸੀਂ ਮੇਰੇ ਵਿਰੁੱਧ ਕਿਵੇਂ ਗੁੱਸੇ ਹੋ।

Isaiah 37:28 (UKJV) But I know your abode, and your going out, and your coming in, and your rage against me.

26“ਕੀ ਤੂੰ ਨਹੀਂ ਸੁਣਿਆ? ਬਹੁਤ ਸਮਾਂ ਪਹਿਲਾਂ ਮੈਂ ਇਸਨੂੰ ਠਾਣ ਲਿਆ ਸੀ। ਪੁਰਾਣੇ ਦਿਨਾਂ ਵਿੱਚ ਮੈਂ ਇਸ ਦੀ ਯੋਜਨਾ ਬਣਾਈ ਸੀ; ਹੁਣ ਮੈਂ ਇਸ ਨੂੰ ਪੂਰਾ ਕੀਤਾ ਹੈ, ਕਿ ਤੂੰ ਗੜ੍ਹ ਵਾਲੇ ਸ਼ਹਿਰਾਂ ਨੂੰ ਪੱਥਰਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ।

27ਉਨ੍ਹਾਂ ਦੇ ਲੋਕ, ਨਿਰਬਲ, ਘਬਰਾ ਗਏ ਅਤੇ ਸ਼ਰਮਿੰਦਾ ਹੋਏ। ਉਹ ਖੇਤ ਦੇ ਪੌਦਿਆਂ ਵਰਗੇ ਹਨ, ਕੋਮਲ ਹਰੇ ਬੂਟਿਆਂ ਵਰਗੇ ਹਨ, ਛੱਤ ਤੇ ਉੱਗਦੇ ਘਾਹ ਵਰਗੇ ਹਨ, ਵਧਣ ਤੋਂ ਪਹਿਲਾਂ ਹੀ ਝੁਲਸ ਜਾਂਦੇ ਹਨ।

28“ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਹੋ ਅਤੇ ਕਦੋਂ ਆਉਂਦੇ ਅਤੇ ਜਾਂਦੇ ਹੋ ਅਤੇ ਤੁਸੀਂ ਮੇਰੇ ਵਿਰੁੱਧ ਕਿਵੇਂ ਗੁੱਸੇ ਹੋ।

29ਕਿਉਂ ਜੋ ਤੇਰਾ ਮੇਰੇ ਉੱਤੇ ਗੁੱਸਾ ਅਤੇ ਕਿਉਂਕਿ ਤੇਰੀ ਬੇਇੱਜ਼ਤੀ ਮੇਰੇ ਕੰਨਾਂ ਤੱਕ ਪਹੁੰਚ ਗਈ ਹੈ, ਇਸ ਲਈ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ, ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਅਤੇ ਮੈਂ ਤੁਹਾਨੂੰ ਉਸੇ ਰਾਸਤੇ ਵਾਪਸ ਕਰ ਦਿਆਂਗਾ, ਜਿਸ ਰਾਸਤੇ ਤੁਸੀਂ ਆਏ ਹੋ।

30“ਇਹ ਤੇਰੇ ਲਈ ਨਿਸ਼ਾਨ ਹੋਵੇਗਾ, ਹਿਜ਼ਕੀਯਾਹ: “ਇਸ ਸਾਲ ਤੁਸੀਂ ਉਹ ਖਾਓਗੇ ਜੋ ਆਪਣੇ ਆਪ ਉੱਗਦਾ ਹੈ, ਅਤੇ ਦੂਸਰੇ ਸਾਲ ਜੋ ਉਸ ਤੋਂ ਉੱਗਦਾ ਹੈ, ਪਰ ਤੀਸਰੇ ਸਾਲ ਬੀਜੋ ਅਤੇ ਵੱਢੋ, ਅੰਗੂਰੀ ਬਾਗ ਲਗਾਓ ਅਤੇ ਉਹਨਾਂ ਦਾ ਫਲ ਖਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.