34ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ। ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ,” ਯਾਹਵੇਹ ਦਾ ਵਾਕ ਹੈ।
35“ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਅਤੇ ਇਸ ਨੂੰ ਬਚਾਵਾਂਗਾ, ਆਪਣੇ ਲਈ ਅਤੇ ਮੇਰੇ ਸੇਵਕ ਦਾਵੀਦ ਦੀ ਖ਼ਾਤਰ ਉਹ ਨੂੰ ਸਾਂਭ ਰੱਖਾਂਗਾ।”
36ਤਦ ਯਾਹਵੇਹ ਦਾ ਦੂਤ ਬਾਹਰ ਨਿੱਕਲ ਕੇ ਅੱਸ਼ੂਰੀਆਂ ਡੇਰੇ ਵਿੱਚ ਗਿਆ ਅਤੇ ਇੱਕ ਲੱਖ ਪਚਾਸੀ ਹਜ਼ਾਰ ਮਨੁੱਖ ਮਾਰ ਦਿੱਤੇ। ਜਦੋਂ ਲੋਕ ਅਗਲੀ ਸਵੇਰੇ ਨੂੰ ਉੱਠੇ ਤਾਂ ਉੱਥੇ ਸਾਰੀਆਂ ਲਾਸ਼ਾਂ ਹੀ ਸਨ
37ਇਸ ਲਈ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਡੇਰੇ ਨੂੰ ਤੋੜ ਦਿੱਤਾ ਅਤੇ ਪਿੱਛੇ ਹਟ ਗਿਆ। ਉਹ ਨੀਨਵਾਹ ਵਾਪਸ ਆਇਆ ਅਤੇ ਉੱਥੇ ਹੀ ਰਿਹਾ।
38ਇੱਕ ਦਿਨ ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਸ ਦੇ ਪੁੱਤਰ ਅਦਰਾਮਮਲੇਕ ਅਤੇ ਸ਼ਰੇਜ਼ਰ ਨੇ ਉਸਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਹ ਅਰਾਰਾਤ ਦੇਸ਼ ਨੂੰ ਭੱਜ ਗਏ ਅਤੇ ਉਸਦਾ ਪੁੱਤਰ ਏਸਰਹਦੋਨ ਉਸ ਤੋਂ ਬਾਅਦ ਰਾਜਾ ਬਣਿਆ।