ਯਸ਼ਾਯਾਹ 37

“ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਅਤੇ ਇਸ ਨੂੰ ਬਚਾਵਾਂਗਾ, ਆਪਣੇ ਲਈ ਅਤੇ ਮੇਰੇ ਸੇਵਕ ਦਾਵੀਦ ਦੀ ਖ਼ਾਤਰ ਉਹ ਨੂੰ ਸਾਂਭ ਰੱਖਾਂਗਾ।”

Isaiah 37:35 (UKJV) For I will defend this city to save it for mine own sake, and for my servant David's sake.

33“ਇਸ ਲਈ ਯਾਹਵੇਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ: “ਉਹ ਨਾ ਇਸ ਸ਼ਹਿਰ ਵਿੱਚ ਵੜੇਗਾ ਅਤੇ ਨਾ ਹੀ ਇੱਥੇ ਤੀਰ ਚਲਾਵੇਗਾ। ਉਹ ਉਸ ਦੇ ਅੱਗੇ ਢਾਲ਼ ਲੈ ਕੇ ਨਹੀਂ ਆਵੇਗਾ ਨਾ ਉਸ ਦੇ ਵਿਰੁੱਧ ਘੇਰਾਬੰਦੀ ਕਰੇਗਾ।

34ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ। ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ,” ਯਾਹਵੇਹ ਦਾ ਵਾਕ ਹੈ।

35“ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਅਤੇ ਇਸ ਨੂੰ ਬਚਾਵਾਂਗਾ, ਆਪਣੇ ਲਈ ਅਤੇ ਮੇਰੇ ਸੇਵਕ ਦਾਵੀਦ ਦੀ ਖ਼ਾਤਰ ਉਹ ਨੂੰ ਸਾਂਭ ਰੱਖਾਂਗਾ।”

36ਤਦ ਯਾਹਵੇਹ ਦਾ ਦੂਤ ਬਾਹਰ ਨਿੱਕਲ ਕੇ ਅੱਸ਼ੂਰੀਆਂ ਡੇਰੇ ਵਿੱਚ ਗਿਆ ਅਤੇ ਇੱਕ ਲੱਖ ਪਚਾਸੀ ਹਜ਼ਾਰ ਮਨੁੱਖ ਮਾਰ ਦਿੱਤੇ। ਜਦੋਂ ਲੋਕ ਅਗਲੀ ਸਵੇਰੇ ਨੂੰ ਉੱਠੇ ਤਾਂ ਉੱਥੇ ਸਾਰੀਆਂ ਲਾਸ਼ਾਂ ਹੀ ਸਨ

37ਇਸ ਲਈ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਡੇਰੇ ਨੂੰ ਤੋੜ ਦਿੱਤਾ ਅਤੇ ਪਿੱਛੇ ਹਟ ਗਿਆ। ਉਹ ਨੀਨਵਾਹ ਵਾਪਸ ਆਇਆ ਅਤੇ ਉੱਥੇ ਹੀ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.