ਯਸ਼ਾਯਾਹ 4

ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯੇਰੂਸ਼ਲੇਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ, ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ।

Isaiah 4:3 (UKJV) And it shall come to pass, that he that is left in Zion, and he that remains in Jerusalem, shall be called holy, even every one that is written among the living in Jerusalem:

1ਉਸ ਦਿਨ ਸੱਤ ਔਰਤਾਂ ਇੱਕ ਆਦਮੀ ਨੂੰ ਫੜਨਗੀਆਂ ਅਤੇ ਆਖਣਗੀਆਂ, “ਅਸੀਂ ਆਪਣਾ ਭੋਜਨ ਖਾਵਾਂਗੀਆਂ ਅਤੇ ਆਪਣੇ ਕੱਪੜੇ ਪਾਵਾਂਗੀਆਂ। ਸਾਨੂੰ ਸਿਰਫ ਤੇਰੇ ਨਾਮ ਨਾਲ ਬੁਲਾਉਣ ਦਿਓ। ਸਾਡੀ ਅਣ-ਵਿਆਹੀਆਂ ਦੀ ਸ਼ਰਮਿੰਦਗੀ ਦੂਰ ਕਰ!”

2ਉਸ ਦਿਨ ਯਾਹਵੇਹ ਦੀ ਸ਼ਾਖ ਸੁੰਦਰ ਅਤੇ ਸ਼ਾਨਦਾਰ ਹੋਵੇਗੀ, ਅਤੇ ਧਰਤੀ ਦਾ ਫਲ ਇਸਰਾਏਲ ਵਿੱਚ ਬਚੇ ਹੋਇਆਂ ਲਈ ਮਾਣ ਅਤੇ ਸ਼ਾਨ ਹੋਵੇਗਾ।

3ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯੇਰੂਸ਼ਲੇਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ, ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ।

4ਯਾਹਵੇਹ ਸੀਯੋਨ ਦੀਆਂ ਔਰਤਾਂ ਦੀ ਗੰਦਗੀ ਨੂੰ ਧੋ ਦੇਵੇਗਾ। ਉਹ ਯੇਰੂਸ਼ਲੇਮ ਤੋਂ ਖੂਨ ਦੇ ਧੱਬਿਆਂ ਨੂੰ ਨਿਆਂ ਦੀ ਆਤਮਾ ਅਤੇ ਅੱਗ ਦੀ ਆਤਮਾ ਨਾਲ ਸਾਫ਼ ਕਰੇਗਾ।

5ਤਾਂ ਯਾਹਵੇਹ ਸੀਯੋਨ ਪਰਬਤ ਦੇ ਸਾਰੇ ਠਿਕਾਣੇ ਉੱਤੇ ਅਤੇ ਉਹ ਦੀਆਂ ਸੰਗਤਾਂ ਉੱਤੇ ਦਿਨ ਨੂੰ ਧੂੰਏਂ ਦਾ ਬੱਦਲ ਅਤੇ ਰਾਤ ਨੂੰ ਬਲਦੀ ਅੱਗ ਦਾ ਪ੍ਰਕਾਸ਼ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਵਾਂਗੂੰ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.