ਯਸ਼ਾਯਾਹ 4

ਉਸ ਦਿਨ ਸੱਤ ਔਰਤਾਂ ਇੱਕ ਆਦਮੀ ਨੂੰ ਫੜਨਗੀਆਂ ਅਤੇ ਆਖਣਗੀਆਂ, “ਅਸੀਂ ਆਪਣਾ ਭੋਜਨ ਖਾਵਾਂਗੀਆਂ ਅਤੇ ਆਪਣੇ ਕੱਪੜੇ ਪਾਵਾਂਗੀਆਂ। ਸਾਨੂੰ ਸਿਰਫ ਤੇਰੇ ਨਾਮ ਨਾਲ ਬੁਲਾਉਣ ਦਿਓ। ਸਾਡੀ ਅਣ-ਵਿਆਹੀਆਂ ਦੀ ਸ਼ਰਮਿੰਦਗੀ ਦੂਰ ਕਰ!”

Isaiah 4:1 (UKJV) And in that day seven women shall take hold of one man, saying, We will eat our own bread, and wear our own apparel: only let us be called by your name, to take away our reproach.

1ਉਸ ਦਿਨ ਸੱਤ ਔਰਤਾਂ ਇੱਕ ਆਦਮੀ ਨੂੰ ਫੜਨਗੀਆਂ ਅਤੇ ਆਖਣਗੀਆਂ, “ਅਸੀਂ ਆਪਣਾ ਭੋਜਨ ਖਾਵਾਂਗੀਆਂ ਅਤੇ ਆਪਣੇ ਕੱਪੜੇ ਪਾਵਾਂਗੀਆਂ। ਸਾਨੂੰ ਸਿਰਫ ਤੇਰੇ ਨਾਮ ਨਾਲ ਬੁਲਾਉਣ ਦਿਓ। ਸਾਡੀ ਅਣ-ਵਿਆਹੀਆਂ ਦੀ ਸ਼ਰਮਿੰਦਗੀ ਦੂਰ ਕਰ!”

2ਉਸ ਦਿਨ ਯਾਹਵੇਹ ਦੀ ਸ਼ਾਖ ਸੁੰਦਰ ਅਤੇ ਸ਼ਾਨਦਾਰ ਹੋਵੇਗੀ, ਅਤੇ ਧਰਤੀ ਦਾ ਫਲ ਇਸਰਾਏਲ ਵਿੱਚ ਬਚੇ ਹੋਇਆਂ ਲਈ ਮਾਣ ਅਤੇ ਸ਼ਾਨ ਹੋਵੇਗਾ।

3ਜਿਹੜਾ ਸੀਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯੇਰੂਸ਼ਲੇਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਏਗਾ, ਜਿਹਨਾਂ ਦੇ ਨਾਮ ਜੀਵਨ ਦੀ ਕਿਤਾਬ ਵਿੱਚ ਲਿਖੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.