9ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਸੀ, ਤਾਂ ਵੀ ਉਹ ਦੀ ਮੌਤ ਵੇਲੇ ਉਹ ਇੱਕ ਅਮੀਰ ਆਦਮੀ ਦੇ ਨਾਲ ਸੀ, ਭਾਵੇਂ ਉਸ ਨੇ ਕਦੇ ਕੋਈ ਜ਼ੁਲਮ ਨਹੀਂ ਕੀਤਾ, ਅਤੇ ਉਸ ਦੇ ਮੂੰਹ ਵਿੱਚ ਕੋਈ ਛਲ ਨਹੀਂ ਸੀ।
10ਤਾਂ ਵੀ ਯਾਹਵੇਹ ਨੂੰ ਇਹ ਚੰਗਾ ਲੱਗਾ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ, ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੇ ਉੱਤਰਾਧਿਕਾਰੀਆਂ ਨੂੰ ਵੇਖਣ ਦੇ ਯੋਗ ਹੋਣਗੇ ਅਤੇ ਉਹ ਲੰਮੀ ਉਮਰ ਭੋਗਣਗੇ, ਅਤੇ ਯਾਹਵੇਹ ਦੀ ਇੱਛਾ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ।
11ਅਤੇ ਆਪਣੀਆਂ ਜਾਨਾਂ ਲਈ ਦੁੱਖ ਝੱਲਣ ਤੋਂ ਬਾਅਦ, ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ; ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ।
12ਇਸ ਲਈ ਮੈਂ ਉਸ ਨੂੰ ਵੱਡੇ ਲੋਕਾਂ ਵਿੱਚ ਹਿੱਸਾ ਦਿਆਂਗਾ, ਅਤੇ ਉਹ ਲੁੱਟਿਆ ਹੋਇਆ ਸਮਾਨ ਵੱਡਿਆਂ ਲੋਕਾਂ ਵਿੱਚ ਵੰਡ ਦੇਵੇਗਾ, ਉਸ ਨੇ ਆਪਣੀ ਜਾਨ ਮੌਤ ਲਈ ਦੇ ਦਿੱਤੀ, ਅਤੇ ਉਹ ਅਪਰਾਧੀਆਂ ਨਾਲ ਗਿਣਿਆ ਗਿਆ, ਤਾਂ ਵੀ ਉਸ ਨੇ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਲਈ ਬੇਨਤੀ ਕੀਤੀ!