ਯਸ਼ਾਯਾਹ 58

“ਕੀ ਇਹ ਉਹ ਵਰਤ ਨਹੀਂ ਹੈ ਜੋ ਮੈਂ ਚੁਣਿਆ ਹੈ: ਬੇਇਨਸਾਫ਼ੀ ਦੀਆਂ ਜੰਜ਼ੀਰਾਂ ਨੂੰ ਖੋਲ੍ਹੋ ਅਤੇ ਜੂਲੇ ਦੀਆਂ ਰੱਸੀਆਂ ਨੂੰ ਖੋਲ੍ਹਣਾ, ਬੰਧਨਾਂ ਨੂੰ ਅਜ਼ਾਦ ਕਰਨ ਲਈ ਅਤੇ ਹਰੇਕ ਜੂਲੇ ਨੂੰ ਤੋੜਨ ਲਈ?

Isaiah 58:6 (UKJV) Is not this the fast that I have chosen? to loose the bands of wickedness, to undo the heavy burdens, and to let the oppressed go free, and that all of you break every yoke?

4ਤੁਹਾਡੇ ਵਰਤ ਦਾ ਅੰਤ ਝਗੜੇ-ਰਗੜੇ ਨਾਲ, ਅਤੇ ਇੱਕ-ਦੂਜੇ ਨੂੰ ਬੁਰਿਆਈ ਦੇ ਮੁੱਕੇ ਮਾਰਨ ਨਾਲ ਹੁੰਦਾ ਹੈ। ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ ਤੁਹਾਡੀ ਆਵਾਜ਼ ਉਚਿਆਈ ਤੇ ਨਹੀਂ ਸੁਣੇਗੀ।

5ਕੀ ਇਹ ਉਹੋ ਜਿਹਾ ਵਰਤ ਹੈ ਜੋ ਮੈਂ ਚੁਣਿਆ ਹੈ, ਸਿਰਫ ਇੱਕ ਦਿਨ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਨਿਮਰ ਕਰੇ? ਕੀ ਇਹ ਸਿਰਫ ਕਾਨੇ ਵਾਂਗ ਸਿਰ ਝੁਕਾਉਣ ਲਈ ਅਤੇ ਤੱਪੜ ਅਤੇ ਸੁਆਹ ਵਿੱਚ ਲੇਟਣ ਲਈ ਹੈ? ਕੀ ਇਸ ਨੂੰ ਤੁਸੀਂ ਵਰਤ ਕਹਿੰਦੇ ਹੋ, ਇੱਕ ਦਿਨ ਯਾਹਵੇਹ ਨੂੰ ਪ੍ਰਵਾਨ ਹੈ?

6“ਕੀ ਇਹ ਉਹ ਵਰਤ ਨਹੀਂ ਹੈ ਜੋ ਮੈਂ ਚੁਣਿਆ ਹੈ: ਬੇਇਨਸਾਫ਼ੀ ਦੀਆਂ ਜੰਜ਼ੀਰਾਂ ਨੂੰ ਖੋਲ੍ਹੋ ਅਤੇ ਜੂਲੇ ਦੀਆਂ ਰੱਸੀਆਂ ਨੂੰ ਖੋਲ੍ਹਣਾ, ਬੰਧਨਾਂ ਨੂੰ ਅਜ਼ਾਦ ਕਰਨ ਲਈ ਅਤੇ ਹਰੇਕ ਜੂਲੇ ਨੂੰ ਤੋੜਨ ਲਈ?

7ਕੀ ਇਹ ਨਹੀਂ ਕਿ ਤੁਸੀਂ ਭੁੱਖਿਆ ਨੂੰ ਆਪਣਾ ਭੋਜਨ ਵੰਡ ਦਿਓ ਅਤੇ ਗਰੀਬ ਭਟਕਣ ਵਾਲਿਆਂ ਨੂੰ ਆਸਰਾ ਦਿਓ, ਜਦੋਂ ਤੁਸੀਂ ਕਿਸੇ ਨੂੰ ਨੰਗਾ ਵੇਖੋ, ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?

8ਤਦ ਤੇਰਾ ਚਾਨਣ ਸਵੇਰ ਵਾਂਗ ਚਮਕੇਗਾ, ਅਤੇ ਤੇਰੀ ਤੰਦਰੁਸਤੀ ਜਲਦੀ ਹੀ ਪ੍ਰਗਟ ਹੋਵੇਗੀ। ਤਦ ਤੁਹਾਡੀ ਧਾਰਮਿਕਤਾ ਤੁਹਾਡੇ ਅੱਗੇ ਚੱਲੇਗੀ, ਅਤੇ ਯਾਹਵੇਹ ਦੀ ਮਹਿਮਾ ਤੁਹਾਡੇ ਪਿੱਛੇ ਪਹਿਰੇਦਾਰ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.