ਯਸ਼ਾਯਾਹ 58

ਕੀ ਇਹ ਉਹੋ ਜਿਹਾ ਵਰਤ ਹੈ ਜੋ ਮੈਂ ਚੁਣਿਆ ਹੈ, ਸਿਰਫ ਇੱਕ ਦਿਨ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਨਿਮਰ ਕਰੇ? ਕੀ ਇਹ ਸਿਰਫ ਕਾਨੇ ਵਾਂਗ ਸਿਰ ਝੁਕਾਉਣ ਲਈ ਅਤੇ ਤੱਪੜ ਅਤੇ ਸੁਆਹ ਵਿੱਚ ਲੇਟਣ ਲਈ ਹੈ? ਕੀ ਇਸ ਨੂੰ ਤੁਸੀਂ ਵਰਤ ਕਹਿੰਦੇ ਹੋ, ਇੱਕ ਦਿਨ ਯਾਹਵੇਹ ਨੂੰ ਪ੍ਰਵਾਨ ਹੈ?

Isaiah 58:5 (UKJV) Is it such a fast that I have chosen? a day for a man to afflict his soul? is it to bow down his head as a bulrush, and to spread sackcloth and ashes under him? will you call this a fast, and an acceptable day to the LORD?

3ਉਹ ਆਖਦੇ ਹਨ, ‘ਅਸੀਂ ਵਰਤ ਕਿਉਂ ਰੱਖਿਆ,’ ਅਤੇ ਤੂੰ ਨਹੀਂ ਦੇਖਿਆ? ਅਸੀਂ ਆਪਣੇ ਆਪ ਨੂੰ ਨਿਮਰ ਬਣਾਇਆ, ਅਤੇ ਤੂੰ ਧਿਆਨ ਨਹੀਂ ਦਿੱਤਾ? “ਵੇਖੋ ਤੁਸੀਂ ਵਰਤ ਦੇ ਦਿਨ, ਆਪਣੀ ਮਰਜ਼ੀ ਅਨੁਸਾਰ ਚਲਦੇ ਹੋ ਅਤੇ ਆਪਣੇ ਸਾਰੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹੋ।

4ਤੁਹਾਡੇ ਵਰਤ ਦਾ ਅੰਤ ਝਗੜੇ-ਰਗੜੇ ਨਾਲ, ਅਤੇ ਇੱਕ-ਦੂਜੇ ਨੂੰ ਬੁਰਿਆਈ ਦੇ ਮੁੱਕੇ ਮਾਰਨ ਨਾਲ ਹੁੰਦਾ ਹੈ। ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ ਤੁਹਾਡੀ ਆਵਾਜ਼ ਉਚਿਆਈ ਤੇ ਨਹੀਂ ਸੁਣੇਗੀ।

5ਕੀ ਇਹ ਉਹੋ ਜਿਹਾ ਵਰਤ ਹੈ ਜੋ ਮੈਂ ਚੁਣਿਆ ਹੈ, ਸਿਰਫ ਇੱਕ ਦਿਨ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਨਿਮਰ ਕਰੇ? ਕੀ ਇਹ ਸਿਰਫ ਕਾਨੇ ਵਾਂਗ ਸਿਰ ਝੁਕਾਉਣ ਲਈ ਅਤੇ ਤੱਪੜ ਅਤੇ ਸੁਆਹ ਵਿੱਚ ਲੇਟਣ ਲਈ ਹੈ? ਕੀ ਇਸ ਨੂੰ ਤੁਸੀਂ ਵਰਤ ਕਹਿੰਦੇ ਹੋ, ਇੱਕ ਦਿਨ ਯਾਹਵੇਹ ਨੂੰ ਪ੍ਰਵਾਨ ਹੈ?

6“ਕੀ ਇਹ ਉਹ ਵਰਤ ਨਹੀਂ ਹੈ ਜੋ ਮੈਂ ਚੁਣਿਆ ਹੈ: ਬੇਇਨਸਾਫ਼ੀ ਦੀਆਂ ਜੰਜ਼ੀਰਾਂ ਨੂੰ ਖੋਲ੍ਹੋ ਅਤੇ ਜੂਲੇ ਦੀਆਂ ਰੱਸੀਆਂ ਨੂੰ ਖੋਲ੍ਹਣਾ, ਬੰਧਨਾਂ ਨੂੰ ਅਜ਼ਾਦ ਕਰਨ ਲਈ ਅਤੇ ਹਰੇਕ ਜੂਲੇ ਨੂੰ ਤੋੜਨ ਲਈ?

7ਕੀ ਇਹ ਨਹੀਂ ਕਿ ਤੁਸੀਂ ਭੁੱਖਿਆ ਨੂੰ ਆਪਣਾ ਭੋਜਨ ਵੰਡ ਦਿਓ ਅਤੇ ਗਰੀਬ ਭਟਕਣ ਵਾਲਿਆਂ ਨੂੰ ਆਸਰਾ ਦਿਓ, ਜਦੋਂ ਤੁਸੀਂ ਕਿਸੇ ਨੂੰ ਨੰਗਾ ਵੇਖੋ, ਉਸ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.