ਯਸ਼ਾਯਾਹ 59

ਅਸੀਂ ਅੰਨ੍ਹੇ ਵਾਂਗ ਕੰਧ ਨਾਲ ਟਹਿਕਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ। ਦੁਪਹਿਰ ਵੇਲੇ ਅਸੀਂ ਠੋਕਰ ਖਾਂਦੇ ਹਾਂ ਜਿਵੇਂ ਉਹ ਸ਼ਾਮ ਹੋਵੇ; ਬਲਵਾਨਾਂ ਦੇ ਵਿਚਕਾਰ, ਅਸੀਂ ਮੁਰਦਿਆਂ ਵਰਗੇ ਹਾਂ।

Isaiah 59:10 (UKJV) We grope for the wall like the blind, and we grope as if we had no eyes: we stumble at noon day as in the night; we are in desolate places as dead men.

8ਸ਼ਾਂਤੀ ਦਾ ਰਾਹ ਉਹ ਨਹੀਂ ਜਾਣਦੇ। ਉਹਨਾਂ ਦੇ ਰਾਹਾਂ ਵਿੱਚ ਕੋਈ ਇਨਸਾਫ਼ ਨਹੀਂ ਹੈ। ਉਹਨਾਂ ਦੇ ਮਾਰਗ ਟੇਢੇ ਹਨ; ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ।

9ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ, ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨ੍ਹੇਰਾ ਹੀ ਹਨ੍ਹੇਰਾ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ।

10ਅਸੀਂ ਅੰਨ੍ਹੇ ਵਾਂਗ ਕੰਧ ਨਾਲ ਟਹਿਕਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ। ਦੁਪਹਿਰ ਵੇਲੇ ਅਸੀਂ ਠੋਕਰ ਖਾਂਦੇ ਹਾਂ ਜਿਵੇਂ ਉਹ ਸ਼ਾਮ ਹੋਵੇ; ਬਲਵਾਨਾਂ ਦੇ ਵਿਚਕਾਰ, ਅਸੀਂ ਮੁਰਦਿਆਂ ਵਰਗੇ ਹਾਂ।

11ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ, ਅਸੀਂ ਕਬੂਤਰਾਂ ਵਾਂਗੂੰ ਹੂੰਗਦੇ ਰਹਿੰਦੇ ਹਾਂ। ਅਸੀਂ ਇਨਸਾਫ਼ ਲੱਭਦੇ ਹਾਂ, ਪਰ ਕੋਈ ਨਹੀਂ ਲੱਭਦਾ, ਮੁਕਤੀ ਨੂੰ, ਪਰ ਉਹ ਬਹੁਤ ਦੂਰ ਹੈ।

12ਕਿਉਂ ਜੋ ਤੇਰੀ ਨਿਗਾਹ ਵਿੱਚ ਸਾਡੇ ਅਪਰਾਧ ਬਹੁਤ ਹਨ, ਅਤੇ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ। ਸਾਡੇ ਅਪਰਾਧ ਸਦਾ ਸਾਡੇ ਨਾਲ ਹਨ, ਅਤੇ ਅਸੀਂ ਆਪਣੀਆਂ ਬਦੀਆਂ ਨੂੰ ਜਾਣਦੇ ਹਾਂ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.