10ਅਸੀਂ ਅੰਨ੍ਹੇ ਵਾਂਗ ਕੰਧ ਨਾਲ ਟਹਿਕਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ। ਦੁਪਹਿਰ ਵੇਲੇ ਅਸੀਂ ਠੋਕਰ ਖਾਂਦੇ ਹਾਂ ਜਿਵੇਂ ਉਹ ਸ਼ਾਮ ਹੋਵੇ; ਬਲਵਾਨਾਂ ਦੇ ਵਿਚਕਾਰ, ਅਸੀਂ ਮੁਰਦਿਆਂ ਵਰਗੇ ਹਾਂ।
11ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ, ਅਸੀਂ ਕਬੂਤਰਾਂ ਵਾਂਗੂੰ ਹੂੰਗਦੇ ਰਹਿੰਦੇ ਹਾਂ। ਅਸੀਂ ਇਨਸਾਫ਼ ਲੱਭਦੇ ਹਾਂ, ਪਰ ਕੋਈ ਨਹੀਂ ਲੱਭਦਾ, ਮੁਕਤੀ ਨੂੰ, ਪਰ ਉਹ ਬਹੁਤ ਦੂਰ ਹੈ।
12ਕਿਉਂ ਜੋ ਤੇਰੀ ਨਿਗਾਹ ਵਿੱਚ ਸਾਡੇ ਅਪਰਾਧ ਬਹੁਤ ਹਨ, ਅਤੇ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ। ਸਾਡੇ ਅਪਰਾਧ ਸਦਾ ਸਾਡੇ ਨਾਲ ਹਨ, ਅਤੇ ਅਸੀਂ ਆਪਣੀਆਂ ਬਦੀਆਂ ਨੂੰ ਜਾਣਦੇ ਹਾਂ:
13ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਅਤੇ ਧੋਖੇਬਾਜ਼ੀ, ਅਸੀਂ ਪਰਮੇਸ਼ਵਰ ਤੋਂ ਮੂੰਹ ਮੋੜ ਲਿਆ, ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ, ਅਸੀਂ ਮਨ ਦੀਆ ਜੁਗਤਾ ਕਰ ਕੇ ਝੂਠੀਆਂ ਗੱਲਾਂ ਕੀਤੀਆਂ।
14ਇਸ ਲਈ ਨਿਆਂ ਪਿੱਛੇ ਹਟ ਜਾਂਦਾ ਹੈ, ਅਤੇ ਧਰਮ ਦੂਰ ਖੜ੍ਹਾਂ ਰਹਿੰਦਾ ਹੈ। ਸੱਚ ਨੂੰ ਗਲੀਆਂ ਵਿੱਚ ਠੋਕਰ ਲੱਗ ਗਈ ਹੈ, ਇਮਾਨਦਾਰੀ ਅੰਦਰ ਨਹੀਂ ਆ ਸਕਦੀ।