19ਪੱਛਮ ਤੋਂ ਲੋਕ ਯਾਹਵੇਹ ਦੇ ਨਾਮ ਤੋਂ ਡਰਨਗੇ, ਅਤੇ ਸੂਰਜ ਦੇ ਚੜ੍ਹਨ ਤੋਂ, ਉਹ ਉਸਦੀ ਮਹਿਮਾ ਦਾ ਆਦਰ ਕਰਨਗੇ। ਕਿਉਂਕਿ ਉਹ ਰੁਕੇ ਹੋਏ ਹੜ੍ਹ ਵਾਂਗ ਆਵੇਗਾ ਤਦ ਯਾਹਵੇਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ।
20ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾ ਅਰਥਾਤ ਉਨ੍ਹਾਂ ਲਈ ਜੋ ਯਾਕੋਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ, ਯਾਹਵੇਹ ਦਾ ਵਾਕ ਹੈ।
21“ਜਿੱਥੇ ਤੱਕ ਮੇਰੇ ਲਈ, ਇਹ ਉਹਨਾਂ ਨਾਲ ਮੇਰਾ ਨੇਮ ਹੈ,” ਯਾਹਵੇਹ ਆਖਦਾ ਹੈ। “ਮੇਰਾ ਆਤਮਾ, ਜੋ ਤੁਹਾਡੇ ਉੱਤੇ ਹੈ, ਤੁਹਾਡੇ ਕੋਲੋਂ ਨਹੀਂ ਹਟੇਗਾ, ਅਤੇ ਮੇਰੇ ਬਚਨ ਜੋ ਮੈਂ ਤੁਹਾਡੇ ਮੂੰਹ ਵਿੱਚ ਪਾਏ ਹਨ, ਹਮੇਸ਼ਾ ਤੁਹਾਡੇ ਬੁੱਲ੍ਹਾਂ ਉੱਤੇ, ਤੁਹਾਡੇ ਬੱਚਿਆਂ ਦੇ ਬੁੱਲ੍ਹਾਂ ਉੱਤੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਬੁੱਲ੍ਹਾਂ ਉੱਤੇ ਹੋਣਗੇ, ਇਸ ਸਮੇਂ ਤੋਂ ਅਤੇ ਸਦਾ ਲਈ,” ਯਾਹਵੇਹ ਦਾ ਵਾਕ ਹੈ।