1“ਉੱਠ, ਚਮਕ, ਕਿਉਂਕਿ ਤੇਰਾ ਚਾਨਣ ਆ ਗਿਆ ਹੈ, ਅਤੇ ਯਾਹਵੇਹ ਦਾ ਪਰਤਾਪ ਤੇਰੇ ਉੱਤੇ ਚਮਕਿਆ।
2ਵੇਖੋ, ਹਨੇਰਾ ਧਰਤੀ ਨੂੰ ਢੱਕਦਾ ਹੈ ਅਤੇ ਸੰਘਣਾ ਹਨੇਰਾ ਲੋਕਾਂ ਉੱਤੇ ਹੈ, ਪਰ ਯਾਹਵੇਹ ਤੇਰੇ ਉੱਤੇ ਚਮਕਿਆ ਹੈ ਅਤੇ ਉਸ ਦੀ ਮਹਿਮਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ।
3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੀ ਸਵੇਰ ਦੀ ਚਮਕ ਵੱਲ ਆਉਣਗੇ।