ਯਸ਼ਾਯਾਹ 60

ਵੇਖੋ, ਹਨੇਰਾ ਧਰਤੀ ਨੂੰ ਢੱਕਦਾ ਹੈ ਅਤੇ ਸੰਘਣਾ ਹਨੇਰਾ ਲੋਕਾਂ ਉੱਤੇ ਹੈ, ਪਰ ਯਾਹਵੇਹ ਤੇਰੇ ਉੱਤੇ ਚਮਕਿਆ ਹੈ ਅਤੇ ਉਸ ਦੀ ਮਹਿਮਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ।

Isaiah 60:2 (UKJV) For, behold, the darkness shall cover the earth, and gross darkness the people: but the LORD shall arise upon you, and his glory shall be seen upon you.

1“ਉੱਠ, ਚਮਕ, ਕਿਉਂਕਿ ਤੇਰਾ ਚਾਨਣ ਆ ਗਿਆ ਹੈ, ਅਤੇ ਯਾਹਵੇਹ ਦਾ ਪਰਤਾਪ ਤੇਰੇ ਉੱਤੇ ਚਮਕਿਆ।

2ਵੇਖੋ, ਹਨੇਰਾ ਧਰਤੀ ਨੂੰ ਢੱਕਦਾ ਹੈ ਅਤੇ ਸੰਘਣਾ ਹਨੇਰਾ ਲੋਕਾਂ ਉੱਤੇ ਹੈ, ਪਰ ਯਾਹਵੇਹ ਤੇਰੇ ਉੱਤੇ ਚਮਕਿਆ ਹੈ ਅਤੇ ਉਸ ਦੀ ਮਹਿਮਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ।

3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੀ ਸਵੇਰ ਦੀ ਚਮਕ ਵੱਲ ਆਉਣਗੇ।

4“ਆਪਣੀਆਂ ਅੱਖਾਂ ਚੁੱਕੋ ਅਤੇ ਆਪਣੇ ਆਲੇ-ਦੁਆਲੇ ਵੇਖੋ: ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆਉਣ; ਤੁਹਾਡੇ ਪੁੱਤਰ ਦੂਰੋਂ ਆਉਂਦੇ ਹਨ, ਅਤੇ ਤੁਹਾਡੀਆਂ ਧੀਆਂ ਕੁੱਛੜ ਚੁੱਕੀਆਂ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.