ਯਸ਼ਾਯਾਹ 60

“ਆਪਣੀਆਂ ਅੱਖਾਂ ਚੁੱਕੋ ਅਤੇ ਆਪਣੇ ਆਲੇ-ਦੁਆਲੇ ਵੇਖੋ: ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆਉਣ; ਤੁਹਾਡੇ ਪੁੱਤਰ ਦੂਰੋਂ ਆਉਂਦੇ ਹਨ, ਅਤੇ ਤੁਹਾਡੀਆਂ ਧੀਆਂ ਕੁੱਛੜ ਚੁੱਕੀਆਂ ਜਾਂਦੀਆਂ ਹਨ।

Isaiah 60:4 (UKJV) Lift up yours eyes round about, and see: all they gather themselves together, they come to you: your sons shall come from far, and your daughters shall be nursed at your side.

2ਵੇਖੋ, ਹਨੇਰਾ ਧਰਤੀ ਨੂੰ ਢੱਕਦਾ ਹੈ ਅਤੇ ਸੰਘਣਾ ਹਨੇਰਾ ਲੋਕਾਂ ਉੱਤੇ ਹੈ, ਪਰ ਯਾਹਵੇਹ ਤੇਰੇ ਉੱਤੇ ਚਮਕਿਆ ਹੈ ਅਤੇ ਉਸ ਦੀ ਮਹਿਮਾ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ।

3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੀ ਸਵੇਰ ਦੀ ਚਮਕ ਵੱਲ ਆਉਣਗੇ।

4“ਆਪਣੀਆਂ ਅੱਖਾਂ ਚੁੱਕੋ ਅਤੇ ਆਪਣੇ ਆਲੇ-ਦੁਆਲੇ ਵੇਖੋ: ਸਾਰੇ ਇਕੱਠੇ ਹੋ ਕੇ ਤੁਹਾਡੇ ਕੋਲ ਆਉਣ; ਤੁਹਾਡੇ ਪੁੱਤਰ ਦੂਰੋਂ ਆਉਂਦੇ ਹਨ, ਅਤੇ ਤੁਹਾਡੀਆਂ ਧੀਆਂ ਕੁੱਛੜ ਚੁੱਕੀਆਂ ਜਾਂਦੀਆਂ ਹਨ।

5ਤਦ ਤੁਸੀਂ ਵੇਖੋਂਗੇ ਅਤੇ ਚਮਕਦਾਰ ਹੋਵੋਗੇ, ਤੁਹਾਡਾ ਦਿਲ ਖੁਸ਼ੀ ਨਾਲ ਧੜਕੇਗਾ ਅਤੇ ਫੁੱਲ ਜਾਵੇਗਾ। ਸਮੁੰਦਰਾਂ ਦਾ ਧਨ ਤੁਹਾਡੇ ਕੋਲ ਲਿਆਇਆ ਜਾਵੇਗਾ, ਕੌਮਾਂ ਦਾ ਧਨ ਤੁਹਾਡੇ ਕੋਲ ਆਵੇਗਾ।

6ਊਠਾਂ ਦੇ ਝੁੰਡ ਤੇਰੀ ਧਰਤੀ ਨੂੰ ਢੱਕ ਲੈਣਗੇ, ਮਿਦਯਾਨ ਅਤੇ ਏਫਾਹ ਦੇ ਜਵਾਨ ਊਠ ਨਾਲੇ ਸਾਰੇ ਸ਼ਬਾ ਦੇਸ ਤੋਂ ਆਉਣਗੇ, ਸੋਨਾ ਅਤੇ ਧੂਪ ਲੈ ਕੇ ਅਤੇ ਯਾਹਵੇਹ ਦੀ ਉਸਤਤ ਦਾ ਪ੍ਰਚਾਰ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.