ਯਸ਼ਾਯਾਹ 59

ਉਨ੍ਹਾਂ ਦੇ ਪੈਰ ਪਾਪ ਵੱਲ ਦੌੜਦੇ ਹਨ; ਉਹ ਨਿਰਦੋਸ਼ ਦਾ ਖੂਨ ਵਹਾਉਣ ਲਈ ਤੇਜ਼ ਹਨ। ਉਹ ਬੁਰੀਆਂ ਯੋਜਨਾਵਾਂ ਦਾ ਪਿੱਛਾ ਕਰਦੇ ਹਨ; ਹਿੰਸਾ ਦੀਆਂ ਕਾਰਵਾਈਆਂ ਉਹਨਾਂ ਦੇ ਤਰੀਕਿਆਂ ਨੂੰ ਚਿੰਨ੍ਹਿਤ ਕਰਦੀਆਂ ਹਨ।

Isaiah 59:7 (UKJV) Their feet run to evil, and they make haste to shed innocent blood: their thoughts are thoughts of iniquity; wasting and destruction are in their paths.

5ਉਹ ਸੱਪਾਂ ਦੇ ਆਂਡੇ ਸੇਉਂਦੇ ਹਨ ਅਤੇ ਮੱਕੜੀ ਦਾ ਜਾਲਾ ਬੁਣਦੇ ਹਨ। ਜੋ ਕੋਈ ਵੀ ਇਨ੍ਹਾਂ ਦੇ ਆਂਡੇ ਖਾਵੇ ਉਹ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ।

6ਉਨ੍ਹਾਂ ਦੇ ਜਾਲੇ ਕੱਪੜਿਆਂ ਲਈ ਬੇਕਾਰ ਹਨ, ਉਹ ਆਪਣੇ ਆਪ ਨੂੰ ਉਸ ਨਾਲ ਢੱਕ ਨਹੀਂ ਸਕਦੇ ਜੋ ਉਹ ਬਣਾਉਂਦੇ ਹਨ। ਉਨ੍ਹਾਂ ਦੇ ਕੰਮ ਬੁਰੇ ਕੰਮ ਹਨ, ਅਤੇ ਹਿੰਸਾ ਦੇ ਕੰਮ ਉਨ੍ਹਾਂ ਦੇ ਹੱਥ ਵਿੱਚ ਹਨ।

7ਉਨ੍ਹਾਂ ਦੇ ਪੈਰ ਪਾਪ ਵੱਲ ਦੌੜਦੇ ਹਨ; ਉਹ ਨਿਰਦੋਸ਼ ਦਾ ਖੂਨ ਵਹਾਉਣ ਲਈ ਤੇਜ਼ ਹਨ। ਉਹ ਬੁਰੀਆਂ ਯੋਜਨਾਵਾਂ ਦਾ ਪਿੱਛਾ ਕਰਦੇ ਹਨ; ਹਿੰਸਾ ਦੀਆਂ ਕਾਰਵਾਈਆਂ ਉਹਨਾਂ ਦੇ ਤਰੀਕਿਆਂ ਨੂੰ ਚਿੰਨ੍ਹਿਤ ਕਰਦੀਆਂ ਹਨ।

8ਸ਼ਾਂਤੀ ਦਾ ਰਾਹ ਉਹ ਨਹੀਂ ਜਾਣਦੇ। ਉਹਨਾਂ ਦੇ ਰਾਹਾਂ ਵਿੱਚ ਕੋਈ ਇਨਸਾਫ਼ ਨਹੀਂ ਹੈ। ਉਹਨਾਂ ਦੇ ਮਾਰਗ ਟੇਢੇ ਹਨ; ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ।

9ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ, ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨ੍ਹੇਰਾ ਹੀ ਹਨ੍ਹੇਰਾ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.