ਯਸ਼ਾਯਾਹ 60

ਤੁਹਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ, ਉਹ ਦਿਨ ਜਾਂ ਰਾਤ ਕਦੇ ਬੰਦ ਨਹੀਂ ਹੋਣਗੇ, ਤਾਂ ਜੋ ਲੋਕ ਤੁਹਾਡੇ ਲਈ ਕੌਮਾਂ ਦੀ ਦੌਲਤ ਲਿਆ ਸਕਣ ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਲੂਸ ਵਿੱਚ ਤੇਰੇ ਕੋਲ ਲਿਆਉਣ।

Isaiah 60:11 (UKJV) Therefore your gates shall be open continually; they shall not be shut day nor night; that men may bring unto you the forces of the Gentiles, and that their kings may be brought.

9ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਜੋ ਤੁਹਾਡੇ ਬੱਚਿਆਂ ਨੂੰ ਦੂਰੋਂ ਲੈ ਕੇ ਆਉਂਦੇ ਹਨ, ਉਹਨਾਂ ਦੇ ਚਾਂਦੀ ਅਤੇ ਸੋਨੇ ਨਾਲ, ਯਾਹਵੇਹ ਤੇਰੇ ਪਰਮੇਸ਼ਵਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਆਪਣੀ ਸ਼ਾਨ ਨਾਲ ਭਰਿਆ ਹੈ।

10“ਪਰਦੇਸੀ ਤੁਹਾਡੀਆਂ ਕੰਧਾਂ ਨੂੰ ਦੁਬਾਰਾ ਬਣਾਉਣਗੇ, ਅਤੇ ਉਨ੍ਹਾਂ ਦੇ ਰਾਜੇ ਤੇਰੀ ਸੇਵਾ ਕਰਨਗੇ। ਭਾਵੇਂ ਮੈਂ ਤੈਨੂੰ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ।

11ਤੁਹਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ, ਉਹ ਦਿਨ ਜਾਂ ਰਾਤ ਕਦੇ ਬੰਦ ਨਹੀਂ ਹੋਣਗੇ, ਤਾਂ ਜੋ ਲੋਕ ਤੁਹਾਡੇ ਲਈ ਕੌਮਾਂ ਦੀ ਦੌਲਤ ਲਿਆ ਸਕਣ ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਲੂਸ ਵਿੱਚ ਤੇਰੇ ਕੋਲ ਲਿਆਉਣ।

12ਕਿਉਂਕਿ ਜਿਹੜੀ ਕੌਮ ਜਾਂ ਰਾਜ ਤੁਹਾਡੀ ਸੇਵਾ ਨਹੀਂ ਕਰੇਗਾ ਉਹ ਨਾਸ ਹੋ ਜਾਵੇਗਾ। ਇਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।

13“ਲਬਾਨੋਨ ਦੀ ਮਹਿਮਾ ਤੁਹਾਡੇ ਕੋਲ ਆਵੇਗੀ, ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ; ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.