7ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਭੇਡੂ ਤੇਰੀ ਸੇਵਾ ਕਰਨਗੇ। ਉਹ ਮੇਰੀ ਜਗਵੇਦੀ ਉੱਤੇ ਚੜ੍ਹਾਵੇ ਵਜੋਂ ਸਵੀਕਾਰ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ।
8“ਇਹ ਕੌਣ ਹਨ ਜਿਹੜੇ ਬੱਦਲਾਂ ਵਾਂਗੂੰ, ਕਬੂਤਰਾਂ ਵਾਂਗੂੰ ਆਪਣੇ ਆਲ੍ਹਣਿਆਂ ਵਿੱਚ ਉੱਡਦੇ ਹਨ?
9ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਜੋ ਤੁਹਾਡੇ ਬੱਚਿਆਂ ਨੂੰ ਦੂਰੋਂ ਲੈ ਕੇ ਆਉਂਦੇ ਹਨ, ਉਹਨਾਂ ਦੇ ਚਾਂਦੀ ਅਤੇ ਸੋਨੇ ਨਾਲ, ਯਾਹਵੇਹ ਤੇਰੇ ਪਰਮੇਸ਼ਵਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਆਪਣੀ ਸ਼ਾਨ ਨਾਲ ਭਰਿਆ ਹੈ।
10“ਪਰਦੇਸੀ ਤੁਹਾਡੀਆਂ ਕੰਧਾਂ ਨੂੰ ਦੁਬਾਰਾ ਬਣਾਉਣਗੇ, ਅਤੇ ਉਨ੍ਹਾਂ ਦੇ ਰਾਜੇ ਤੇਰੀ ਸੇਵਾ ਕਰਨਗੇ। ਭਾਵੇਂ ਮੈਂ ਤੈਨੂੰ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ।
11ਤੁਹਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ, ਉਹ ਦਿਨ ਜਾਂ ਰਾਤ ਕਦੇ ਬੰਦ ਨਹੀਂ ਹੋਣਗੇ, ਤਾਂ ਜੋ ਲੋਕ ਤੁਹਾਡੇ ਲਈ ਕੌਮਾਂ ਦੀ ਦੌਲਤ ਲਿਆ ਸਕਣ ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਲੂਸ ਵਿੱਚ ਤੇਰੇ ਕੋਲ ਲਿਆਉਣ।